ਨਵੀਂ ਦਿੱਲੀ, 29 ਸਤੰਬਰ (ਪੀ.ਟੀ.ਆਈ.)-ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀ ਗਈ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ-ਪੁਸਤਕ ’ਚ ਸਿੱਖਾਂ, ਘੱਟ ਜਾਣੀਆਂ-ਪਛਾਣੀਆਂ ਮਹਿਲਾ ਸ਼ਾਸਕਾਂ, ਅਰਬ, ਤੁਰਕੀ, ਮੁਗਲ ਤੇ ਯੂਰਪੀ ਤਾਕਤਾਂ ਵਿਰੁੱਧ ਭਾਰਤੀ ਸ਼ਾਸਕਾਂ ਤੇ ਭਾਈਚਾਰਿਆਂ ਦੁਆਰਾ ਕੀਤੇ ਗਏ ਵਿਰੋਧ ਦੇ ਬਿਰਤਾਂਤਾਂ ਨੂੰ ਉਜਾਗਰ ਕੀਤਾ ਗਿਆ ਹੈ। ਸਮਾਜ ਦੀ ਸਮਝ: ਭਾਰਤ ਤੇ ਇਸ ਤੋਂ ਪਰੇ - ਭਾਗ 2) ਸਿਰਲੇਖ ਵਾਲੀ ਇਹ ਕਿਤਾਬ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ 6 ਮਹੀਨੇ ਬਾਅਦ, ਮੰਗਲਵਾਰ ਨੂੰ ਜਾਰੀ ਕੀਤੀ ਗਈ। ਇਸ ਦੇ ਅਧਿਆਇ ‘ਰੈਜਿਸਟੈਂਸ ਐਂਡ ਰੇਜ਼ੀਲੀਅੰਸ’ ’ਚ ਸੱਤਵੀਂ ਸਦੀ ਤੋਂ ਬਾਅਦ ਦੇ ਹਮਲਿਆਂ ਅਤੇ ਉਨ੍ਹਾਂ ਪ੍ਰਤੀ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ਦੀ ਪੜਚੋਲ ਕੀਤੀ ਗਈ ਹੈ। ਇਹ ਕਿਤਾਬ ਹਿੰਦੂ ਸ਼ਾਹੀ ਸ਼ਾਸਕਾਂ, ਚੰਦੇਲਾਂ, ਸੋਲੰਕੀਆਂ ਤੇ ਚੌਹਾਨਾਂ ਦੇ ਨਾਲ-ਨਾਲ ਜਾਟਾਂ, ਸਿੱਖਾਂ ਤੇ ਅਹੋਮਾਂ ਦੁਆਰਾ ਕੀਤੇ ਗਏ ਵਿਰੋਧ ਨੂੰ ਵੀ ਦਰਜ ਕਰਦੀ ਹੈ। ਇਸ ’ਚ ਸਿੱਖ ਇਤਿਹਾਸ ਬਾਰੇ, ਪਾਠ-ਪੁਸਤਕ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਚਰਚਾ ਕਰਦੀ ਹੈ ਤੇ ਦੱਸਦੀ ਹੈ ਕਿ 17ਵੀਂ ਸਦੀ ਦੀ ਸ਼ੁਰੂਆਤ ਤੋਂ ਸਿੱਖ ਮਾਮਲਿਆਂ ’ਚ ਮੁਗਲ ਰਾਜ ਦੀ ਦਖਲਅੰਦਾਜ਼ੀ ਵਧ ਗਈ ਸੀ ਕਿਉਂਕਿ ਇਸ ਭਾਈਚਾਰੇ ਦਾ ਸਮਾਜਿਕ-ਸੱਭਿਆਚਾਰਕ ਪ੍ਰਭਾਵ ਫੈਲ ਰਿਹਾ ਸੀ। ਇਹ ਪਾਠ-ਪੁਸਤਕ ਚੌਲੁਕਿਆ ਰਾਜ ਦੀ ਰਾਣੀ ਨਾਇਕੀ ਦੇਵੀ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਨੂੰ 1178 ’ਚ ਮਾਊਂਟ ਆਬੂ ਨੇੜੇ ਕਸਾਹਰਾਡਾ ਵਿਖੇ ਮੁਹੰਮਦ ਗੌਰੀ ਨੂੰ ਹਰਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ ਤੇ ਰਾਣੀ ਅੱਬੱਕਾ ਚੌਟਾ ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਨੇ 1525 ਤੋਂ 1570 ਤੱਕ ਮੌਜੂਦਾ ਕਰਨਾਟਕ ਵਿਚ ਉੱਲਾਲ ’ਤੇ ਰਾਜ ਕੀਤਾ ਤੇ ਪੁਰਤਗਾਲੀ ਜਲ ਸੈਨਾ ਦਾ ਮੁਕਾਬਲਾ ਕੀਤਾ। ਕਾਕਤੀਆ ਖ਼ਾਨਦਾਨ ਦੀ ਰਾਣੀ ਰੁਦਰਮਾ ਦੇਵੀ ਦਾ ਵੀ ਦਿੱਲੀ ਸਲਤਨਤ ਵਿਰੁੱਧ ਉਨ੍ਹਾਂ ਦੇ ਵਿਰੋਧ ਲਈ ਜ਼ਿਕਰ ਕੀਤਾ ਗਿਆ ਹੈ।
ਐਨ.ਸੀ.ਈ.ਆਰ.ਟੀ. ਦੀ ਨਵੀਂ ਕਿਤਾਬ ’ਚ ਸਿੱਖ ਇਤਿਹਾਸ ਦਾ ਜ਼ਿਕਰ
ਨਵੀਂ ਦਿੱਲੀ, 29 ਸਤੰਬਰ (ਪੀ.ਟੀ.ਆਈ.)-ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀ ਗਈ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ-ਪੁਸਤਕ ’ਚ ਸਿੱਖਾਂ, ਘੱਟ ਜਾਣੀਆਂ-ਪਛਾਣੀਆਂ ਮਹਿਲਾ ਸ਼ਾਸਕਾਂ, ਅਰਬ, ਤੁਰਕੀ, ਮੁਗਲ ...
ਅਜੀਤ ਡੈਸਕ
30-09-2026