03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨੀਟ-ਪੀ. ਜੀ. 2026 ਪ੍ਰੀਖਿਆ ਬਾਰੇ ਸੁਪਰੀਮ ਕੋਰਟ ’ਚ ਨਵੀਂ ਪਟੀਸ਼ਨ

ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਨੀਟ-ਪੀ. ਜੀ. 2026 ਦੀ ਪ੍ਰੀਖਿਆ ਦੇ ਮੁਲਾਂਕਣ ’ਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਡੈਮੋਕ੍ਰੇਟਿਕ ਮੈਡੀਕਲ ...

ਅਜੀਤ ਡੈਸਕ 03-10-2026

ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਨੀਟ-ਪੀ. ਜੀ. 2026 ਦੀ ਪ੍ਰੀਖਿਆ ਦੇ ਮੁਲਾਂਕਣ ’ਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਡੈਮੋਕ੍ਰੇਟਿਕ ਮੈਡੀਕਲ ਐਸੋਸੀਏਸ਼ਨ ਅਤੇ ਉਮੀਦਵਾਰਾਂ ਵਲੋਂ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ’ਚ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (ਐਨ.ਬੀ.ਈ.ਐਮ.ਐਸ.) ਵਲੋਂ 1 ਅਕਤੂਬਰ 2026 ਨੂੰ ਜਾਰੀ ਕੀਤੇ ਗਏ ‘ਸਕੋਰਕਾਰਡ ਅਤੇ ਆਂਸਰ ਕੀ’ ਦੇ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਉਮੀਦਵਾਰਾਂ ਨੂੰ ਸਿਰਫ਼ ਨਿਊਮੈਰੀਕਲ ਕਵੈਸ਼ਚਨ ਆਈ.ਡੀ. ਜਾਂ ਕੋਡ ਵਿਖਾਉਣ ਦੀ ਬਜਾਏ, ਉਹ ਅਸਲੀ ਸਵਾਲ ਅਤੇ ਚਾਰੇ ਬਦਲ ਮੁਹੱਈਆ ਕਰਵਾਏ ਜਾਣ ਜੋ ਪ੍ਰੀਖਿਆ ਦੌਰਾਨ ਕੰਪਿਊਟਰ ਸਕ੍ਰੀਨ ’ਤੇ ਦਿਖਾਏ ਗਏ ਸਨ। ਇਹ ਵੀ ਮੰਗ ਕੀਤੀ ਗਈ ਹੈ ਕਿ ਉਮੀਦਵਾਰਾਂ ਵਲੋਂ ਚੁਣੇ ਗਏ ਸਹੀ ਵਿਕਲਪ ਦਾ ਪੂਰਾ ਟੈਕਸਟ ਅਤੇ ਬੋਰਡ ਵਲੋਂ ਤੈਅ ਕੀਤੇ ਗਏ ਸਹੀ ਜਵਾਬ ਸਪਸ਼ਟ ਰੂਪ ਵਿਚ ਦਿਖਾਏ ਜਾਣ। ਸੁਪਰੀਮ ਕੋਰਟ ਨੂੰ ਇਹ ਵੀ ਮੰਗ ਕੀਤੀ ਗਈ ਹੈ ਕਿ ,ਉਹ ਐਨ.ਬੀ.ਈ.ਐਮ.ਐਸ. ਨੂੰ ਨਿਰਦੇਸ਼ ਦੇਵੇ ਕਿ ,ਉਹ ਹਰ ਇਕ ਉਮੀਦਵਾਰ ਦੇ ਨਿੱਜੀ ਐਪਲੀਕੈਂਟ ਲੌਗਇਨ ’ਤੇ ਪ੍ਰੀਖਿਆ ਦਾ ਪੂਰਾ ਉਮੀਦਵਾਰ-ਵਾਰ ਰਿਕਾਰਡ ਉਪਲਬਧ ਕਰਵਾਏ।

ਪਿਛਲੀ ਖ਼ਬਰ ਚੰਨੀ ਦੀ ਜਿੱਤ ਹੋਈ ਹੈ, ਪਾਇਲਟ ਸ਼ਾਇਦ ਮੈਨੂੰ ਹਟਾਉਣਾ ਚਾਹੁੰਦੇ ਸਨ-ਰਾਜਾ ਵੜਿੰਗ ਅਗਲੀ ਖ਼ਬਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।