03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪ੍ਰਧਾਨ ਮੰਤਰੀ ਨੇ ਵੀਡੀਓ ਕਾਲ ਰਾਹੀਂ ਕੈਪਟਨ ਸਮਿਤ ਨਾਲ ਕੀਤੀ ਗੱਲਬਾਤ ਕਿਹਾ, ਪੂਰਾ ਦੇਸ਼ ਤੁਹਾਡੇ ਲਈ ਕਰ ਰਿਹੈ ਦੁਆਵਾਂ

ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਬਹਾਦਰ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਦੁਬਈ ਤੋਂ ਤਲ ਅਵੀਵ ..

ਅਜੀਤ ਡੈਸਕ 03-10-2026

ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਬਹਾਦਰ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਦੁਬਈ ਤੋਂ ਤਲ ਅਵੀਵ ਜਾਣ ਵਾਲੀ ‘ਫਲਾਈ-ਦੁਬਈ’ ਦੀ ਉਡਾਣ ਦੌਰਾਨ ਆਪਣੇ ਸਹਿ-ਪਾਇਲਟ ਵਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਬਣਾਉਣ ’ਚ ਉਨ੍ਹਾਂ ਦੀ ਬਹਾਦਰੀ ਨੇ 180 ਲੋਕਾਂ ਦੀ ਜਾਨ ਬਚਾਈ ਸੀ। ਮੋਦੀ ਨੇ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਦੌਰਾਨ ਕਈ ਜਾਨਾਂ ਬਚਾਉਣ ’ਚ ਉਨ੍ਹਾਂ ਦੀ ਹਿੰਮਤ, ਸੂਝ-ਬੂਝ ਤੇ ਸੰਜਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਤੁਹਾਡੇ ਲਈ ਦੁਆਵਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤੀ ਉਹ ਲੋਕ ਨਹੀਂ ਹਨ, ਜੋ ਜਾਨਾਂ ਲੈਂਦੇ ਹਨ, ਸਗੋਂ ਉਹ ਹਨ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖ਼ਮ ’ਚ ਪਾਉਣ ਲਈ ਤਿਆਰ ਰਹਿੰਦੇ ਹਨ। ਕੈਪਟਨ ਸਮਿਤ ਨੇ ਮੋਦੀ ਨੂੰ ਦੱਸਿਆ ਕਿ ਜਦੋਂ ਉਹ ਖ਼ੂਨ ਨਾਲ ਲੱਥਪੱਥ ਫ਼ਰਸ਼ ‘ਤੇ ਪਏ ਸਨ ਤਾਂ ਉਹ ਲਗਾਤਾਰ ਹਨੂਮਾਨ ਚਾਲੀਸਾ ਦਾ ਪਾਠ ਕਰ ਰਹੇ ਸਨ, ਜਿਸ ਨੇ ਉਨ੍ਹਾਂ ਨੂੰ ਉਸ ਸੰਕਟ ਦੀ ਘੜੀ ’ਚ ਆਖ਼ਰੀ ਸਾਹ ਤੱਕ ਲੜਨ ਦੀ ਹਿੰਮਤ ਦਿੱਤੀ।

ਪਿਛਲੀ ਖ਼ਬਰ ਕੁੱਕੜ ਪਿੰਡ ਵਿਖੇ ਕੀਰਤਨ ਦਰਬਾਰ ਕੱਲ੍ਹ ਅਗਲੀ ਖ਼ਬਰ ਭਾਰਤੀ ਖ਼ੇਤਰ ’ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਪਾਕਿਸਤਾਨੀ ਘੁਸਪੈਠੀਏ ਹਲਾਕ ਬੀ.ਐਸ.ਐਫ. ਦੀ ਗੋਲੀਬਾਰੀ ਤੋਂ ਬਾਅਦ ਇਕ ਘੁਸਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।