05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬ ਸਮੇਤ 5 ਸੂਬਿਆਂ ’ਚ ਚੋਣ ਹਲਚਲ ਤੇਜ਼ ਤਿਆਰੀਆਂ ਸੰਬੰਧੀ ਦੌਰਾ ਕਰੇਗਾ ਚੋਣ ਕਮਿਸ਼ਨ ਇਸ ਹਫ਼ਤੇ ਗੋਆ, ਉੱਤਰਾਖੰਡ ਤੇ ਫਿਰ ਪੰਜਾਬ ਆਵੇਗੀ ਟੀਮ

ਉਪਮਾ ਡਾਗਾ ਪਾਰਥ ​ਨਵੀਂ ਦਿੱਲੀ, 4 ਅਕਤੂਬਰ-ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਉਪ ਚੋਣ ਕਮਿਸ਼ਨਰਾਂ ਦੀ ਅਗਵਾਈ ਹੇਠ ਚੋਣਾਂ ਦੀਆਂ ਤਿਆਰੀਆਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਣ ਲਈ ਇਸ ਹਫ਼ਤੇ ਤੋਂ ਪੰਜਾਬ ਸਮੇਤ 5 ਚੋਣ ਮੁਖੀ ਰਾਜਾਂ ਦਾ ...

ਅਜੀਤ ਡੈਸਕ 05-10-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 4 ਅਕਤੂਬਰ-ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਉਪ ਚੋਣ ਕਮਿਸ਼ਨਰਾਂ ਦੀ ਅਗਵਾਈ ਹੇਠ ਚੋਣਾਂ ਦੀਆਂ ਤਿਆਰੀਆਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਣ ਲਈ ਇਸ ਹਫ਼ਤੇ ਤੋਂ ਪੰਜਾਬ ਸਮੇਤ 5 ਚੋਣ ਮੁਖੀ ਰਾਜਾਂ ਦਾ ਦੌਰਾ ਕਰਨਗੇ। ਅਕਤੂਬਰ ਦੇ ਤੀਜੇ ਹਫ਼ਤੇ ਚੋਣ ਕਮਿਸ਼ਨ ਦੀ ਟੀਮ ਪੰਜਾਬ ਦੇ ਦੌਰੇ ’ਤੇ ਜਾਵੇਗੀ। ਹਾਸਿਲ ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਦੀ ਟੀਮ ਗੋਆ ਤੋਂ ਦੌਰੇ ਦੀ ਸ਼ੁਰੂਆਤ ਕਰੇਗੀ। ਇਸ ਹਫ਼ਤੇ ਗੋਆ ਦੇ ਦੌਰੇ ਤੋਂ ਬਾਅਦ ਅਗਲੇ ਹਫ਼ਤੇ ਉੱਤਰਾਖੰਡ ਜਾਵੇਗੀ। ਉਸ ਤੋਂ ਬਾਅਦ ਕਮਿਸ਼ਨ ਦੇ ਅਧਿਕਾਰੀ ਪੰਜਾਬ ਜਾਣਗੇ, ਜਦਕਿ ਪੰਜਾਬ ਤੋਂ ਬਾਅਦ ਮਨੀਪੁਰ ਦਾ ਦੌਰਾ ਕਰਨਗੇ। ਕਮਿਸ਼ਨ ਵਲੋਂ ਉੱਤਰ ਪ੍ਰਦੇਸ਼ ਦੇ ਦੌਰੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਚੋਣ ਕਮਿਸ਼ਨ ਦੀ ਪੂਰੀ ਟੀਮ, ਜਿਸ ’ਚ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਵੀ ਸ਼ਾਮਿਲ ਹੁੰਦੇ ਹਨ, ਚੋਣਾਂ ਤੋਂ ਪਹਿਲਾਂ ਸੂਬਿਆਂ ਦਾ ਦੌਰਾ ਕਰਦੇ ਹਨ। ਕਮਿਸ਼ਨ ਨੇ ਤਿਆਰੀਆਂ ਤਹਿਤ ਉੱਤਰ ਪ੍ਰਦੇਸ਼ ਅਤੇ ਗੋਆ ’ਚ ਵੋਟਾਂ ’ਚ ਇਸਤੇਮਾਲ ਹੋਣ ਵਾਲੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐਮ.) ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ’ਚ ਸਰਕਾਰੀ ਕੰਪਨੀਆਂ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਦੇ ਇੰਜੀਨੀਅਰ ਮਸ਼ੀਨਾਂ ਦੀ ਤਕਨੀਕੀ ਖਾਮੀਆਂ ਦੀ ਜਾਂਚ ਕਰਦੇ ਹਨ। ਸਿਆਸੀ ਪਾਰਟੀਆਂ ਦੇ ਨੁਮਾਇੰਦਗਿਆਂ ਦੀ ਮੌਜੂਦਗੀ ’ਚ ਦੋਹਾਂ ਮਸ਼ੀਨਾਂ ਦੀ ਜਾਂਚ ਲਈ ਮੌਕ ਵੋਟਿੰਗ ਵੀ ਕਰਵਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ 22 ਮਈ, 2027 ਨੂੰ ਖ਼ਤਮ ਹੋ ਰਿਹਾ ਹੈ, ਜਦਕਿ 117 ਮੈਂਬਰੀ ਪੰਜਾਬ, 60 ਮੈਂਬਰੀ ਮਨੀਪੁਰ, 40 ਮੈਂਬਰੀ ਗੋਆ ਅਤੇ 70 ਮੈਂਬਰੀ ਉੱਤਰਾਖੰਡ ਵਿਧਾਨ ਸਭਾ ਦਾ ਕਾਰਜਕਾਲ ਮਾਰਚ 2027 ’ਚ ਵੱਖ-ਵੱਖ ਤਰੀਕਾਂ ’ਤੇ ਖ਼ਤਮ ਹੋਵੇਗਾ।

ਪਿਛਲੀ ਖ਼ਬਰ ਯੂ.ਪੀ. ਦੇ ਭਦੋਹੀ ਜ਼ਿਲ੍ਹੇ ਦਾ ਨਾਂਅ ਬਦਲ ਕੇ ਸੰਤ ਰਵਿਦਾਸ ਨਗਰ ਭਦੋਹੀ ਕਰਨ ਦਾ ਐਲਾਨ ਅਗਲੀ ਖ਼ਬਰ ਭਾਰਤ ਵਲੋਂ ਰੂਸ-ਯੂਕਰੇਨ ਜੰਗ ਗੱਲਬਾਤ ਰਾਹੀਂ ਹੱਲ ਕਰਨ ਲਈ ਯਤਨ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।