08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰੂਸ ਵਲੋਂ ਯੂਕਰੇਨ ’ਤੇ ਵੱਡੇ ਹਮਲੇ-24 ਮੌਤਾਂ

ਕੀਵ, 7 ਅਕਤੂਬਰ (ਏਜੰਸੀ)-ਰੂਸ ਨੇ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਲਗਭਗ ਇਕ ਦਰਜਨ ਹੋਰ ਇਲਾਕਿਆਂ ’ਤੇ ਇਕ ਵੱਡੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ, ਜਿਸ ’ਚ ਘੱਟੋ-ਘੱਟ 24 ਨਾਗਰਿਕ ...

ਅਜੀਤ ਡੈਸਕ 08-10-2026

ਕੀਵ, 7 ਅਕਤੂਬਰ (ਏਜੰਸੀ)-ਰੂਸ ਨੇ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਲਗਭਗ ਇਕ ਦਰਜਨ ਹੋਰ ਇਲਾਕਿਆਂ ’ਤੇ ਇਕ ਵੱਡੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ, ਜਿਸ ’ਚ ਘੱਟੋ-ਘੱਟ 24 ਨਾਗਰਿਕ ਮਾਰੇ ਗਏ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ’ਚ 4 ਬੱਚੇ ਵੀ ਸ਼ਾਮਲ ਹਨ ਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਯੂਕਰੇਨ ਨੂੰ ਇਸ ਹਮਲੇ ਦਾ ਅੰਦਾਜ਼ਾ ਸੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਖੁਫੀਆ ਏਜੰਸੀਆਂ ਨੇ ਸੰਕੇਤ ਦਿੱਤਾ ਹੈ ਕਿ ਰੂਸ ਇਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਯੂਕਰੇਨ ਨੂੰ ਹਮਲੇ ਬਾਰੇ ਪਤਾ ਸੀ, ਪਰ ਉਹ ਇਸਨੂੰ ਪੂਰੀ ਤਰ੍ਹਾਂ ਰੋਕਣ ’ਚ ਅਸਮਰੱਥ ਸੀ। ਹਮਲੇ ’ਚ ਹੋਈਆਂ ਮੌਤਾਂ ਅਤੇ ਤਬਾਹੀ ਰੂਸੀ ਬੈਲਿਸਟਿਕ ਮਿਜ਼ਾਈਲਾਂ ਤੇ ਨਵੇਂ ਜੈੱਟ-ਸੰਚਾਲਿਤ ਡਰੋਨਾਂ ਦਾ ਮੁਕਾਬਲਾ ਕਰਨ ’ਚ ਯੂਕਰੇਨ ਦੀਆਂ ਖਾਮੀਆਂ ਨੂੰ ਉਜਾਗਰ ਕਰਦੀਆਂ ਹਨ। ਇਕ ਰੂਸੀ ਹਮਲੇ ਨੇ ਯੂਕਰੇਨ ਦੇ ਉੱਤਰੀ ਚੇਰਨੀਹਿਵ ਖੇਤਰ ਦੇ ਪ੍ਰਿਲੁਕੀ ਸ਼ਹਿਰ ’ਚ ਇਕ ਅਪਾਰਟਮੈਂਟ ਇਮਾਰਤ ਨੂੰ ਤਬਾਹ ਕੀਤਾ। ਗ੍ਰਹਿ ਮੰਤਰੀ ਇਹੋਰ ਵਿਹਿਵਸਕੀ ਦੇ ਅਨੁਸਾਰ, ਇਥੇ 3 ਬੱਚਿਆਂ ਸਮੇਤ 9 ਲੋਕ ਮਾਰੇ ਗਏ ਤੇ 34 ਹੋਰ ਜ਼ਖਮੀ ਹੋ ਗਏ। ਰਾਜਧਾਨੀ ਕੀਵ ਸਮੇਤ ਤਿੰਨ ਹੋਰ ਯੂਕਰੇਨੀ ਸ਼ਹਿਰਾਂ ’ਚ ਵੀ ਜਾਨੀ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ। ਪੋਲਟਾਵਾ ਖੇਤਰ ਦੇ ਕ੍ਰੇਮੇਨਚੁਕ ’ਚ 2 ਲੋਕ ਮਾਰੇ ਗਏ ਅਤੇ 7 ਜ਼ਖਮੀ ਹੋ ਗਏ।

ਪਿਛਲੀ ਖ਼ਬਰ ਸਰਕਾਰ ਨੇ ਡੀਲਰਾਂ ਲਈ ਖੰਡ ਭੰਡਾਰਨ ਹੱਦ ਘਟਾ ਕੇ 1,000 ਕੁਇੰਟਲ ਕੀਤੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਅਡਵਾਨੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।