20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਾਜਬੀਰ ਸਿੰਘ ਘੁੰਮਣ ਤੋਂ ਮੁੜ ਹੋਈ ਕਈ ਘੰਟੇ ਪੁੱਛਗਿੱਛ, 22 ਨੂੰ ਫਿਰ ਸੱਦਿਆ

ਰਾਜਬੀਰ ਸਿੰਘ ਘੁੰਮਣ ਤੋਂ ਮੁੜ ਹੋਈ ਕਈ ਘੰਟੇ ਪੁੱਛਗਿੱਛ, 22 ਨੂੰ ਫਿਰ ਸੱਦਿਆ

ਅਜੀਤ ਡੈਸਕ 20-10-2026

ਚੰਡੀਗੜ੍ਹ, 19 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਤੋਂ ਮੁੱਖ ਮੰਤਰੀ ਦੇ ਕੈਂਪ ਆਫਿਸ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਸੋਮਵਾਰ ਨੂੰ ਮੁੜ ਤੋਂ ਸੀ.ਬੀ.ਆਈ. ਨੇ ਕਈ ਘੰਟੇ ਪੁੱਛਗਿੱਛ ਕੀਤੀ। ਏਜੰਸੀ ਵਲੋਂ ਉਨ੍ਹਾਂ ਨੂੰ ਦੁਪਹਿਰ 2 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਿਸ ਦੇ ਮੱਦੇਨਜ਼ਰ ਉਹ ਠੀਕ 2 ਵਜੇ ਸੀ.ਬੀ.ਆਈ. ਦਫ਼ਤਰ ਦੇ ਬਾਹਰ ਪਹੁੰਚ ਗਏ। ਇਸ ਦੌਰਾਨ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਘੁੰਮਣ ਦੇ ਕਾਫ਼ਲੇ ਨੂੰ ਦਫ਼ਤਰ ਦੇ ਬਾਹਰ ਹੀ ਰੋਕ ਦਿੱਤਾ। ਅਧਿਕਾਰੀਆਂ ਵਲੋਂ ਸਿਰਫ਼ ਰਾਜਬੀਰ ਸਿੰਘ ਘੁੰਮਣ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਕਾਰਨ ਘੁੰਮਣ ਨੂੰ ਦਫ਼ਤਰ ਦੇ ਬਾਹਰੋਂ ਪੈਦਲ ਅੰਦਰ ਜਾਣਾ ਪਿਆ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਉਨ੍ਹਾਂ ਦਾ ਕਾਫ਼ਲਾ ਸੀ.ਬੀ.ਆਈ. ਦਫ਼ਤਰ ਦੇ ਅੰਦਰ ਦਾਖ਼ਲ ਹੋਇਆ ਸੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਸੀ.ਬੀ.ਆਈ. ਦਫ਼ਤਰ ਤੋਂ ਬਾਹਰ ਆਏ ਰਾਜਬੀਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਜਾਂਚ ਵਿਚ ਸ਼ਾਮਿਲ ਹੋਣ ਆਏ ਕੁੱਝ ਵਿਅਕਤੀਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਏਜੰਸੀ ਦੇ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਉਂਦਿਆਂ ਸਾਫ਼-ਸੁਥਰੀ ਅਤੇ ਨਿਰਪੱਖ ਤਫ਼ਤੀਸ਼ ਕਰਨ ਦੀ ਬੇਨਤੀ ਕੀਤੀ ਹੈ। ਘੁੰਮਣ ਨੇ ਕਿਹਾ ਕਿ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ। ਇਸ ਨਾਲ ਹੀ ਨਿਤਿਨ ਗੋਹਲ ਅਤੇ ਉਨ੍ਹਾਂ ਦੀ ਰਿਹਾਇਸ਼ ਤੋਂ ਡਿੱਗੇ ਨੋਟਾਂ ਦੇ ਬੈਗ ਸੰਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਜਵਾਬ ਵਿਚ ਕਿਹਾ ਕਿ ਈ.ਡੀ. ਦੀ ਛਾਪੇਮਾਰੀ ਦੌਰਾਨ ਜਿਸ ਸਮੇਂ ਸੁਸਾਇਟੀ ਤੋਂ ਨੋਟਾਂ ਨਾਲ ਭਰਿਆ ਹੋਇਆ ਬੈਗ ਹੇਠਾਂ ਸੁੱਟਿਆ ਗਿਆ ਸੀ ਉਸ ਸਮੇਂ ਨਿਤਿਨ ਅਤੇ ਉਸ ਦਾ ਪੂਰਾ ਪਰਿਵਾਰ ਘਰ ਵਿਚ ਈ.ਡੀ. ਦੇ ਅਧਿਕਾਰੀਆਂ ਦੀ ਹਿਰਾਸਤ ਅਧੀਨ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੀ.ਬੀ.ਆਈ. ਨੇ ਉਨ੍ਹਾਂ ਨੂੰ ਮੁੜ ਪੁੱਛਗਿਛ ਲਈ 22 ਅਕਤੂਬਰ ਨੂੰ ਪੇਸ਼ ਹੋਣ ਵਾਸਤੇ ਬੁਲਾਇਆ ਹੈ।

ਪਿਛਲੀ ਖ਼ਬਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ ਦਾ ਮਾਮਲਾ ਕੋਟਾ ਸਟੇਸ਼ਨ ’ਤੇ ਰੇਲ ਗੱਡੀ ’ਚੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਐਲ.ਕੇ. ਅਡਵਾਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।