05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਾਕਿ ਵਲੋਂ ਪਹਿਲੀ ਸਵਦੇਸ਼ੀ ਮਿਜ਼ਾਈਲ ‘ਫ਼ਾਅਜ਼’ ਦਾ ਪ੍ਰੀਖਣ

ਪਾਕਿ ਵਲੋਂ ਪਹਿਲੀ ਸਵਦੇਸ਼ੀ ਮਿਜ਼ਾਈਲ ‘ਫ਼ਾਅਜ਼’ ਦਾ ਪ੍ਰੀਖਣ

ਅਜੀਤ ਡੈਸਕ 05-11-2026

ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਆਪਣੇ ਦੇਸ਼ ’ਚ ਹੀ ਵਿਕਸਤ ਕੀਤੀ ਪਹਿਲੀ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ‘ਫ਼ਾਅਜ਼’ ਦਾ ਉਡਾਣ ਪ੍ਰੀਖਣ ਕੀਤਾ ਹੈ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਅਨੁਸਾਰ ਆਧੁਨਿਕ ਟਰਮੀਨਲ ਗਾਈਡੈਂਸ ਸਿਸਟਮ ਨਾਲ ਲੈਸ ਇਹ ਮਿਜ਼ਾਈਲ ਦੂਰ ਖੜ੍ਹੇ ਦੁਸ਼ਮਣ ਦੇ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ । ਇਸ ਮਿਜ਼ਾਈਲ ਦੇ ਸ਼ਾਮਿਲ ਹੋਣ ਨਾਲ ਪਾਕਿਸਤਾਨ ਹਵਾਈ ਫ਼ੌਜ ਦੀ ਕਾਰਜਸ਼ੀਲ ਸਮਰੱਥਾ ਵਧੇਗੀ ਤੇ ਦੇਸ਼ ਦਾ ਰੱਖਿਆ ਢਾਂਚਾ ਮਜ਼ਬੂਤ ਹੋਵੇਗਾ । ਇਸ ਪ੍ਰੀਖਣ ਦੌਰਾਨ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਤੇ ਇੰਜੀਨੀਅਰ ਮੌਜੂਦ ਸਨ । ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਨੇ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ‘ਫ਼ਤਹਿ-2 ਐਕਸਟੈਂਡਿਡ ਰੇਂਜ’ ਦਾ ਵੀ ਪ੍ਰੀਖਣ ਕੀਤਾ । ਆਈ. ਐੱਸ. ਪੀ. ਆਰ. ਮੁਤਾਬਿਕ ਇਹ ਹਥਿਆਰ ਪ੍ਰਣਾਲੀ ਆਧੁਨਿਕ ਨੈਵੀਗੇਸ਼ਨ ਤੇ ਐਵੀਓਨਿਕਸ ਨਾਲ ਲੈਸ ਹੈ । ਇਹ ਮਿਜ਼ਾਈਲ ਦੁਸ਼ਮਣ ਦੇ ਇਲਾਕੇ ’ਚ ਅੰਦਰ ਤੱਕ ਜਾ ਕੇ ਬੜੀ ਸਟੀਕਤਾ ਨਾਲ ਟੀਚੇ ’ਤੇ ਹਮਲਾ ਕਰਨ ਦੇ ਸਮਰੱਥ ਹੈ ।

ਪਿਛਲੀ ਖ਼ਬਰ ਅਮਰੀਕੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਦਬਦਬਾ, ਪੰਜ ਕਾਂਗਰਸ ’ਚ ਪੁੱਜੇ ਅਗਲੀ ਖ਼ਬਰ ਅਬਦੁਲ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਵਿਧਾਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।