10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪ੍ਰਧਾਨ ਮੰਤਰੀ ਨੇ ਸੀ. ਆਰ. ਪੀ. ਐਫ. ਦੇ ਜਵਾਨਾਂ ਨਾਲ ਮਨਾਈ ਦੀਵਾਲੀ

ਪ੍ਰਧਾਨ ਮੰਤਰੀ ਨੇ ਸੀ. ਆਰ. ਪੀ. ਐਫ. ਦੇ ਜਵਾਨਾਂ ਨਾਲ ਮਨਾਈ ਦੀਵਾਲੀ

ਅਜੀਤ ਡੈਸਕ 10-11-2026

ਜਗਦਲਪੁਰ, 9 ਨਵੰਬਰ (ਪੀ.ਟੀ.ਆਈ.)-ਆਪਣੇ ਸਿਆਸੀ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਹਥਿਆਰਬੰਦ ਨਕਸਲੀਆਂ ਦਾ ਤਾਂ ਖ਼ਾਤਮਾ ਹੋ ਚੁੱਕਾ ਹੈ, ਪਰ ‘ਦਿਮਾਗੀ ਨਕਸਲੀ’ ਕਈ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ’ਚ ਘੁਸਪੈਠ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਵਿਰੁੱਧ ਭੜਕਾ ਰਹੇ ਹਨ। ਛੱਤੀਸਗੜ੍ਹ ਦੇ ਬਸਤਰ ’ਚ ਇਕ ਸੀ. ਆਰ. ਪੀ. ਐਫ. ਕੈਂਪ ਵਿਖੇ ਸੁਰੱਖਿਆ ਕਰਮਚਾਰੀਆਂ ਨਾਲ ਦੀਵਾਲੀ ਮਨਾਉਂਦੇ ਹੋਏ ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਰਾਉਣਾ ਹੋਵੇਗਾ ਅਤੇ ਦੇਸ਼ ਨੂੰ ਸੁਰੱਖਿਅਤ ਕਰਨਾ ਹੋਵੇਗਾ। ਸਰਕਾਰ ਨੇ ਇਸ ਸਾਲ 31 ਮਾਰਚ ਨੂੰ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਐਲਾਨ ਦਿੱਤਾ ਸੀ। ਪਰ ਨਕਸਲਵਾਦ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ। ਫ਼ੌਜੀ ਅੰਦਾਜ਼ ਵਾਲੀ ਕੈਮੋਫਲੇਜ ਵਰਦੀ ਅਤੇ ਟੋਪੀ ਪਹਿਨੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਅਜਿਹੇ ਫੈਸਲੇ ਲਏ ਜਿਨ੍ਹਾਂ ਨੇ ਨਕਸਲੀਆਂ ਅਤੇ ਵੱਖਵਾਦੀਆਂ ਦੀ ਫੰਡਿੰਗ (ਆਰਥਿਕ ਮਦਦ) ’ਤੇ ਬਹੁਤ ਵੱਡੀਆਂ ਸੱਟਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਮਾਓਵਾਦੀ ਦਹਿਸ਼ਤ ਦਾ ਖ਼ਾਤਮਾ ਦੇਸ਼ ਦੀਆਂ ਸਹੀ ਨੀਤੀਆਂ ਅਤੇ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦੀ ਜਿੱਤ ਹੈ। ਬਸਤਰ ’ਚ ਨਕਸਲਵਾਦ ਵਿਰੁੱਧ ਲੜਾਈ ਨੂੰ ਯਾਦ ਕਰਦਿਆਂ, ਮੋਦੀ ਨੇ ਐਤਵਾਰ ਨੂੰ ਕਿਹਾ ਕਿ ਇਹ ਆਸਾਨ ਨਹੀਂ ਸੀ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਧਰਤੀ ਸਾਡੇ ਬਹਾਦਰ ਜਵਾਨਾਂ ਦੇ ਖੂਨ ਨਾਲ ਲਥਪਥ ਹੋ ਗਈ ਸੀ, ਪਰ ਮਹਿਲਾਂ ’ਚ ਰਹਿਣ ਵਾਲੇ ਕਿਸੇ ਵੀ ‘ਨਾਮਦਾਰ’ (ਤਾਕਤਵਰ ਲੋਕਾਂ) ਦੇ ਮੂੰਹੋਂ ਦੁੱਖ ਦੀ ਇਕ ਵੀ ਆਹ ਨਹੀਂ ਸੁਣੀ ਗਈ। ਉਨ੍ਹਾਂ ਦੀਆਂ ਅੱਖਾਂ ’ਚੋਂ ਇਕ ਵੀ ਹੰਝੂ ਨਹੀਂ ਡਿੱਗਿਆ। ਉਨ੍ਹਾਂ ਦੱਸਿਆ ਕਿ 2004 ਤੋਂ 2013 ਵਿਚਕਾਰ, ਹਰ ਸਾਲ ਮਾਰੇ ਜਾਣ ਵਾਲੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ, ਖਤਮ ਕੀਤੇ ਗਏ ਨਕਸਲੀਆਂ ਦੀ ਗਿਣਤੀ ਨਾਲੋਂ ਵੱਧ ਸੀ। ਮੋਦੀ ਨੇ ਕਿਹਾ ਕਿ ਦੇਸ਼ ਨੂੰ ਜਿਸ ਸਿਆਸੀ ਇੱਛਾ ਸ਼ਕਤੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਨੂੰ 2014 ’ਚ ਦੂਰ ਕੀਤਾ ਗਿਆ, ਜਦੋਂ ਤੁਸੀਂ ਇਸ ‘ਪ੍ਰਧਾਨ ਸੇਵਕ’ ਨੂੰ ‘ਭਾਰਤ ਮਾਤਾ’ ਦੀ ਸੇਵਾ ਕਰਨ ਦਾ ਮੌਕਾ ਦਿੱਤਾ। 2014 ਤੋਂ ਬਾਅਦ ਸੁਰੱਖਿਆ ਬਲਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਮਨੋਬਲ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ 47 ਸਾਲਾਂ ’ਚ ਪਹਿਲੀ ਵਾਰ ਹੈ ਕਿ ਪਿਛਲੇ ਇਕ ਸਾਲ ਦੌਰਾਨ ਡਿਊਟੀ ’ਤੇ ਤਾਇਨਾਤ ਸੀ.ਆਰ.ਪੀ.ਐਫ. ਦਾ ਇਕ ਵੀ ਜਵਾਨ ਸ਼ਹੀਦ ਨਹੀਂ ਹੋਇਆ।

 

ਪਿਛਲੀ ਖ਼ਬਰ ਹਰਿਆਣੇ ਦੇ ਮੁਕਾਬਲੇ ਪੰਜਾਬ ’ਚ ਵੱਧ ਸਾੜੀ ਜਾ ਰਹੀ ਪਰਾਲੀ ਅਗਲੀ ਖ਼ਬਰ ਮੈਰਿਟ ਦੀ ਥਾਂ ਕਥਿਤ ਬੇਨਿਯਮੀਆਂ ਨੇ ਘੇਰੀ ਪੀ . ਸੀ . ਐੱਸ . ਚੋਣ ਪ੍ਰਕਿਰਿਆ - ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।