10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਾਕਿ ਫ਼ੌਜ ਲਈ ਜਾਸੂਸੀ ਕਰਨ ਵਾਲੇ 7 ‘ਏਜੰਟਾਂ’ ਨੂੰ ਬੀ. ਐੱਲ. ਏ. ਨੇ ਦਿੱਤੀ ਮੌਤ ਦੀ ਸਜ਼ਾ

ਪਾਕਿ ਫ਼ੌਜ ਲਈ ਜਾਸੂਸੀ ਕਰਨ ਵਾਲੇ 7 ‘ਏਜੰਟਾਂ’ ਨੂੰ ਬੀ. ਐੱਲ. ਏ. ਨੇ ਦਿੱਤੀ ਮੌਤ ਦੀ ਸਜ਼ਾ

ਅਜੀਤ ਡੈਸਕ 10-11-2026

ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ’ਚ ਸਰਗਰਮ ਹਥਿਆਰਬੰਦ ਬਾਗ਼ੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿਸਤਾਨੀ ਸੁਰੱਖਿਆ ਬਲਾਂ ਲਈ ਕੰਮ ਕਰਨ ਅਤੇ ਜਾਸੂਸੀ ਕਰਨ ਦੇ ਦੋਸ਼ ਹੇਠ ਸੱਤ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਬੀ.ਐੱਲ.ਏ. ਦੇ ਬੁਲਾਰੇ ਜਿਯੰਦ ਬਲੋਚ ਵਲੋਂ ਜਾਰੀ ਬਿਆਨ ਅਨੁਸਾਰ ਜਾਸੂਸੀ ਦੇ ਦੋਸ਼ੀ ਸੱਤ ਵਿਅਕਤੀਆਂ ਨੂੰ ਬਲੋਚਿਸਤਾਨ ਦੇ ਵੱਖ-ਵੱਖ ਖੇਤਰਾਂ ’ਚ ਕਾਰਵਾਈਆਂ ਦੌਰਾਨ ਹਿਰਾਸਤ ’ਚ ਲਿਆ ਗਿਆ ਸੀ । ਉਸ ਨੇ ਦੱਸਿਆ ਕਿ ਮੁਹੰਮਦ ਮੁਰਾਦ ਵਾਸੀ ਕਾਦਿਰਾਬਾਦ (ਨੁਸ਼ਕੀ), ਅਹਿਸਾਨਉੱਲਾ, ਹਾਜੀ ਨੂਰ, ਨੁਸਰਤ ਤੇ ਈਸਾ ਮੁਹੰਮਦ (ਹੰਨਾ ਉੜਕ, ਕੋਇਟਾ), ਨੂਰ ਅਹਿਮਦ ਅਤੇ ਖ਼ਾਨ ਮੁਹੰਮਦ (ਕੋਹਲੂ, ਬਾਲਾ ਢਾਕਾ) ’ਤੇ ਜਾਸੂਸੀ, ਫ਼ੌਜ ਦੀ ਮਦਦ ਅਤੇ ਕੌਮੀ ਗ਼ੱਦਾਰੀ ਦੇ ਦੋਸ਼ ਹੇਠ ਬਲੋਚ ਨੈਸ਼ਨਲ ਕੋਰਟ ਵਲੋਂ ਮੁਕੱਦਮਾ ਚਲਾ ਕੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ । ਜਥੇਬੰਦੀ ਮੁਤਾਬਿਕ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਇਹ ਸਜ਼ਾਵਾਂ ਦਿੱਤੀਆਂ ਗਈਆਂ । ਇਸੇ ਦੌਰਾਨ ਬਲੋਚ ਰਿਪਬਲਿਕਨ ਗਾਰਡਜ਼ (ਬੀ. ਆਰ. ਜੀ.) ਦੇ ਬੁਲਾਰੇ ਦੋਸਤਨ ਬਲੋਚ ਨੇ ਦੱਸਿਆ ਕਿ ਉਨ੍ਹਾਂ ਦੇ ਆਮਿਰ ਏਅਰ ਗਾਰਡੀਅਨਜ਼ ਡਰੋਨ ਯੂਨਿਟ ਨੇ ਲੰਘੇ ਦਿਨ ਐਤਵਾਰ ਸਵੇਰੇ ਕਰੀਬ 8 ਵਜੇ ਕੱਛੀ ਜ਼ਿਲ੍ਹੇ ਦੇ ਬਾਗ਼ ਇਲਾਕੇ ’ਚ ਫ਼ੌਜ ਅਤੇ ਪੁਲਿਸ ਦੇ ਸਾਂਝੇ ਕੈਂਪ ’ਤੇ ਡਰੋਨ ਹਮਲਾ ਕੀਤਾ, ਜਿਸ ’ਚ ਇਕ ਜਵਾਨ ਮਾਰਿਆ ਗਿਆ ਅਤੇ ਦੂਜਾ ਗੰਭੀਰ ਜ਼ਖ਼ਮੀ ਹੋਇਆ । ਇਸ ਤੋਂ ਕਰੀਬ ਦੋ ਘੰਟੇ ਬਾਅਦ ਬੋਲਾਨ ਖੇਤਰ ’ਚ ਬੀ. ਆਰ. ਜੀ. ਲੜਾਕਿਆਂ ਨੇ ਫ਼ੌਜੀ ਕਾਫ਼ਲੇ ‘ਤੇ ਰਾਕਟਾਂ ਅਤੇ ਭਾਰੀ ਹਥਿਆਰਾਂ ਨਾਲ ਘਾਤ ਲਗਾ ਕੇ ਹਮਲਾ ਕੀਤਾ। 

ਪਿਛਲੀ ਖ਼ਬਰ ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਪਟਾਕਿਆਂ ਤੇ ਪਰਾਲੀ ਦੇ ਧੂੰਏਂ ਨਾਲ ਜ਼ਹਿਰੀਲੀ ਹੋਈ ਹਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।