10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਜਾਣ ਲਈ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਮੰਗਿਆ

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਜਾਣ ਲਈ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਮੰਗਿਆ

ਅਜੀਤ ਡੈਸਕ 10-11-2026

ਢਾਕਾ, 9 ਨਵੰਬਰ (ਪੀ.ਟੀ.ਆਈ.)- ਬੰਗਲਾਦੇਸ਼ ਦੀ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਇੱਕ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਮੰਗਿਆ, ਜੋ ਦਸੰਬਰ ਵਿਚ ਦੇਸ਼ ਵਾਪਸੀ ਦੀ ਯੋਜਨਾਬੱਧ ਤਿਆਰੀ ਦਾ ਸੰਕੇਤ ਦਿੰਦਾ ਹੈ। 79 ਸਾਲਾ ਹਸੀਨਾ ਅਗਸਤ 2024 ਵਿਚ ਵਿਦਿਆਰਥੀ-ਅਗਵਾਈ ਵਾਲੇ ਵਿਦਰੋਹ ਕਾਰਨ ਬੰਗਲਾਦੇਸ਼ ਭੱਜਣ ਤੋਂ ਬਾਅਦ ਭਾਰਤ ਵਿਚ ਰਹਿ ਰਹੀ ਹੈ। ਬੰਗਲਾਦੇਸ਼ ਭਾਰਤ ਤੋਂ ਉਸ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਨਵੀਂ ਦਿੱਲੀ ’ਚ ਬੰਗਲਾਦੇਸ਼ ਹਾਈ ਕਮਿਸ਼ਨ ਨੂੰ ਈਮੇਲ ਕੀਤੇ ਇੱਕ ਪੱਤਰ ਵਿਚ, ਹਸੀਨਾ ਨੇ ਇਕ ਵਕੀਲ ਰਾਹੀਂ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਇੱਕ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ ਲਈ ਜ਼ਰੂਰੀ ਕਦਮ ਚੁੱਕੇ। ਹਸੀਨਾ ਨੇ ਲੰਡਨ ਦੇ ਮੈਟ੍ਰਿਕਸ ਚੈਂਬਰਜ਼ ਵਿਖੇ ਆਪਣੇ ਕਾਨੂੰਨੀ ਪ੍ਰਤੀਨਿਧੀਆਂ ਰਾਹੀਂ ਬੰਗਲਾਦੇਸ਼ ਮਿਸ਼ਨ ਨੂੰ ਦਸਤਾਵੇਜ਼ ਜਾਰੀ ਕਰਨ ਵਿਚ ਤੇਜ਼ੀ ਲਿਆਉਣ ਦੀ ਬੇਨਤੀ ਵੀ ਕੀਤੀ, ਕਿਉਂਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਉਸਦਾ ਮੌਜੂਦਾ ਪਾਸਪੋਰਟ ਅਤੇ ਪਛਾਣ ਪੱਤਰ ਰੱਦ ਕਰ ਦਿੱਤਾ ਸੀ।ਵਕੀਲ ਨੇ ਉਮੀਦ ਪ੍ਰਗਟਾਈ ਕਿ ਬੇਨਤੀ ਨੂੰ ‘ਸਮੇਂ ਸਿਰ’ ਹੱਲ ਕੀਤਾ ਜਾਵੇਗਾ। ਹਸੀਨਾ ਦੀ ਪਾਰਟੀ, ਅਵਾਮੀ ਲੀਗ, ਨੇ ਪੁਸ਼ਟੀ ਕੀਤੀ ਕਿ ਉਸ ਨੇ ਨਵੀਂ ਦਿੱਲੀ ਵਿਚ ਬੰਗਲਾਦੇਸ਼ ਹਾਈ ਕਮਿਸ਼ਨ ਨੂੰ ਅਧਿਕਾਰਤ ਤੌਰ ‘ਤੇ ਉਸਨੂੰ ਇੱਕ ਨਵਾਂ ਪਾਸਪੋਰਟ ਅਤੇ ਪਛਾਣ ਪੱਤਰ ਜਾਰੀ ਕਰਨ ਦੀ ਬੇਨਤੀ ਕੀਤੀ ਹੈ।ਉਨ੍ਹਾਂ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਅੱਤਵਾਦੀਆਂ ਨੂੰ ਪਾਸਪੋਰਟ ਜਾਰੀ ਨਹੀਂ ਕਰਦਾ ਹੈ।’

ਪਿਛਲੀ ਖ਼ਬਰ ਯੂ.ਪੀ. ’ਚ ਸੜਕ ਹਾਦਸਾ-ਹਰਿਆਣਾ ਦੇ 6 ਨੌਜਵਾਨ ਜ਼ਿੰਦਾ ਸੜੇ ਅਗਲੀ ਖ਼ਬਰ ਪਾਕਿ ’ਚ 12 ਨਵੇਂ ਸੂਬੇ ਬਣਾਉਣ ਦੀ ਤਜਵੀਜ਼ ਦਾ ਰੱਖਿਆ ਮੰਤਰੀ ਵਲੋਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।