30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਸ਼ਾ ਤਾਂ ਦੂਰ ਦੀ ਗੱਲ ਪ੍ਰਸ਼ਾਸਨ ਚਾਇਨਾ ਡੋਰ ਨੀ ਬੰਦ ਕਰ ਸਕਿਆ-ਰਵਿੰਦਰ ਨੀਟਾ

ਅਜੀਤ ਡੈਸਕ 26-01-2026
ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਸੀ.ਪੀ.ਆਈ. ਐੱਮ. ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਰਵਿੰਦਰ ਕੁਮਾਰ ਨੀਟਾ ਨੇ ਚਾਇਨਾ ਡੋਰ ਨਾਲ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਚਾਇਨਾ ਡੋਰ ਦੀ ਵਿਕਰੀ ਰੋਕਣ ਵਿਚ ਨਾਕਾਮ ਰਿਹਾ ਹੈ | ਰਵਿੰਦਰ ਨੀਟਾ ਨੇ ਕਿਹਾ ਕਿ ਜਿਸ ਤਰ੍ਹਾਂ ਚਾਇਨਾ ਡੋਰ ਦੀ ਵਰਤੋਂ ਹੋ ਰਹੀ ਹੈ, ਉਸ ਨਾਲ ਹੋਰ ਹਾਦਸੇ ਵਾਪਰਨ ਦਾ ਵੀ ਖਦਸ਼ਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਤੋਂ ਚਾਇਨਾ ਡੋਰ ਬੰਦ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧ ਸਰਕਾਰ ਦੇ ਦਾਅਵਿਆਂ ਦੇ ਮੁਕਾਬਲੇ ਅਸਲ ਸਚਾਈ ਨੂੰ ਪੇਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ਵਿਚ ਨੁਕਸਾਨ ਆਮ ਪਬਲਿਕ ਦਾ ਹੋ ਰਿਹਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਦਿਵਸ ਪਿੰਡ ਨਗਰ ਵਿਖੇ ਮਨਾਇਆ ਜਾਵੇਗਾ ਅਗਲੀ ਖ਼ਬਰ ਪੀ.ਐੱਸ. ਸੰਧੂ ਵਲੋਂ ਗਣਤੰਤਰ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।