18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਥਾਣੇ ਤੋਂ 100 ਮੀਟਰ ਦੀ ਦੂਰੀ ਤੋਂ ਇੰਜਣ ਚੋਰੀ

ਅਜੀਤ ਡੈਸਕ 14-02-2026
ਚੱਬੇਵਾਲ, 13 ਫਰਵਰੀ (ਰਾਜੀਵ ਭਾਰਦਵਾਜ)-ਬੀਤਾਂ ਰਾਤ ਚੱਬੇਵਾਲ ਵਿਖੇ ਮੁੱਖ ਮਾਰਗ 'ਤੇ ਨਵੇਂ ਲੱਗ ਰਹੇ ਗੁੜ ਦੇ ਵੇਲਣੇ ਤੋਂ ਇੰਜਣ ਚੋਰੀ ਹੋ ਗਿਆ | ਇਹ ਵੇਲਣਾ ਪੁਲਿਸ ਥਾਣਾ ਚੱਬੇਵਾਲ ਤੋਂ ਸੌ ਮੀਟਰ ਤੋਂ ਵੀ ਘੱਟ ਦੂਰੀ 'ਤੇ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਸ਼ਿਵਰੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੁਸ਼ਿਆਰਪੁਰ-ਚੱਬੇਵਾਲ ਮੁੱਖ ਮਾਰਗ 'ਤੇ ਗੁੜ ਬਣਾਉਣ ਵਾਸਤੇ ਨਵਾਂ ਵੇਲਣਾ ਲਗਾਇਆ ਸੀ, ਜਿਸ ਲਈ ਕੱਲ੍ਹ ਇੰਜਣ ਲਿਆ ਕੇ ਰੱਖਿਆ ਸੀ ਅਤੇ ਅੱਜ ਸਵੇਰੇ ਜਾ ਕੇ ਦੇਖਿਆ ਤਾਂ ਇੰਜਣ ਚੋਰੀ ਹੋ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਜਥੇਦਾਰ ਗੇਰਾ ਅਤੇ ਲਖਵਿੰਦਰ ਸਿੰਘ ਟਿੰਮੀ ਨੇ ਮਜੀਠੀਆ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਠਿਆਲਾ ਵਿਖੇ ਸਾਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।