ਅੱਡਾ ਸਰਾਂ, 13 ਫਰਵਰੀ (ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਖੇ ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ਸਕੂਲ ਦੀ ਮੁੱਖ ਅਧਿਆਪਕ ਮੈਡਮ ਲੱਜਿਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਅਸੀਂ ਸਕੂਲ ਰੋਜ਼ਾਨਾ ਦੀ ਤਰ੍ਹਾਂ ਆਏ ਤਾਂ ਸਕੂਲ 'ਚ ਚੋਰੀ ਹੋਈ ਸੀ ਅਤੇ ਚੋਰਾਂ ਵਲੋਂ ਸਕੂਲ ਦੇ ਕਮਰਿਆਂ ਦੇ ਤਾਲਿਆਂ ਨੂੰ ਤੋੜਿਆ ਹੋਇਆ ਸੀ ਅਤੇ ਸਕੂਲ ਦੀ ਰਸੋਈ ਦੇ ਤਾਲੇ ਤੋੜ ਕੇ ਚੋਰਾਂ ਨੇ 2 ਕੁਇੰਟਲ ਕਣਕ ਤੇ ਇਕ ਭਰਿਆ ਗੈਸ ਸਲੰਡਰ ਚੋਰੀ ਕਰ ਕੇ ਲੈ ਗਏ ਅਤੇ ਸਕੂਲ ਵਿਚ ਲੱਗੇ ਕੈਮਰਿਆਂ ਨੂੰ ਤੋੜਿਆ ਹੋਇਆ ਸੀ ਇਸ ਚੋਰੀ ਸੰਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਹੈ | ਜਾਣਕਾਰੀ ਦੇਣ ਮੌਕੇ ਮੈਡਮ ਸਤਵਿੰਦਰ ਕੌਰ, ਮੈਡਮ ਕੁਲਦੀਪ ਕੌਰ, ਕਮਲਜੀਤ ਕੌਰ ਇਨ੍ਹਾਂ ਤੋਂ ਇਲਾਵਾ ਰਾਜਵੀਰ ਕੌਰ, ਰਾਣੋ, ਬਲਵੀਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |