17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂ ਸ਼ਿਵਰਾਤਰੀ ਸੰਬੰਧੀ ਸ਼ੋਭਾ ਯਾਤਰਾ ਅੱਜ

ਅਜੀਤ ਡੈਸਕ 14-02-2026
ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)-ਬੰਸੀ ਨਗਰ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਡਾ: ਰਮਨ ਘਈ ਦੀ ਅਗਵਾਈ ਹੇਠ ਸ਼ਿਵ ਮੰਦਰ ਬੰਸੀ ਨਗਰ ਵਿਖੇ ਹੋਈ | ਇਸ ਮੌਕੇ 14 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਡਾ. ਰਮਨ ਘਈ ਨੇ ਦੱਸਿਆ ਕਿ ਇਸ ਸਾਲ ਸ੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਵਲੋਂ ਸ਼ਿਵ ਮੰਦਰ ਬੰਸੀ ਨਗਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋਵੇਗੀ, ਜੋ ਭਰਵਾਈ ਅੱਡਾ, ਸੈਸ਼ਨ ਚੌਂਕ, ਸਰਕਾਰੀ ਕਾਲਜ ਚੌਂਕ, ਫਗਵਾੜਾ ਚੌਂਕ ਸਮੇਤ ਹੋਰਨਾਂ ਬਾਜ਼ਾਰਾਂ 'ਚੋਂ ਹੁੰਦੀ ਹੋਈ ਮੁੜ ਬੰਸੀ ਨਗਰ ਸ਼ਿਵ ਮੰਦਰ 'ਚ ਸਮਾਪਤ ਹੋਵੇਗੀ | ਇਸ ਮੌਕੇ ਜਗਦੀਸ਼ ਮਿਨਹਾਸ, ਅਸ਼ੋਕ ਗੋਲਡੀ ਬਿੱਲਾ, ਦੇਸ ਰਾਜ ਠਾਕੁਰ, ਹਰੀਸ਼ ਬੇਦੀ, ਮੋਹਿਤ ਸੰਧੂ, ਰਾਜ ਕੁਮਾਰ, ਪਿ੍ੰਸ ਕੁਮਾਰ, ਵਿਨੀਤ ਪਟਿਆਲ, ਅਮਿਤ ਪਟਿਆਲ, ਵਿਕਰਾਂਤ ਸ਼ਰਮਾ, ਪ੍ਰਦੀਪ ਸ਼ਾਹ, ਲੱਕੀ ਢੀਂਗਰਾ, ਰਾਜਾ, ਰਾਜ ਕੁਮਾਰ ਬਿੱਲਾ, ਸਲੋਚਨਾ, ਅਮਨ, ਸਿੰਮੀ, ਚੰਚਲ, ਅਨੀਤਾ, ਪ੍ਰੀਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧੂ ਜੋੜੇ ਨੇ 35ਵੀਂ ਵਾਰ ਇਕੱਠਿਆਂ ਖ਼ੂਨਦਾਨ ਕੀਤਾ ਅਗਲੀ ਖ਼ਬਰ ਕੰਧਾਲਾ ਜੱਟਾਂ ਦੇ ਐਲੀਮੈਂਟਰੀ ਸਕੂਲ 'ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।