ਐਮਾਂ ਮਾਂਗਟ, 19 ਫ਼ਰਵਰੀ (ਗੁਰਾਇਆ)-ਪੰਜਾਬ ਗਰਾਮੀਣ ਬੈਂਕ ਬਰਾਂਚ ਐਮਾਂ ਮਾਂਗਟ ਵਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਦੀ ਪਹਿਲਕਦਮੀ ਦੇ ਤਹਿਤ ਮੈਨੇਜਰ ਅਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਵਿਖੇ ਇੱਕ ਵਿੱਦਿਅਕ ਸਹਾਇਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਮੈਨੇਜਰ ਮੈਡਮ ਸਲਵਿੰਦਰ ਕੌਰ ਅਤੇ ਸੀ.ਐਸ.ਏ. ਆਸ਼ੂਤੋਸ਼ ਮਹਿਤਾ ਵੀ ਸਨ | ਇਸ ਸਮਾਗਮ ਦੌਰਾਨ, ਬੈਂਕ ਅਧਿਕਾਰੀਆਂ ਨੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਲਈ ਸਕੂਲ ਨੂੰ ਜ਼ਰੂਰੀ ਚੀਜ਼ਾਂ ਵੰਡੀਆਂ | ਬੈਂਕ ਨੇ ਸਕੂਲ ਨੂੰ ਇੱਕ ਇਨਵਰਟਰ ਸੈੱਟ ਅਤੇ ਦੋ ਛੱਤ ਵਾਲੇ ਪੱਖੇ ਭੇਟ ਕੀਤੇ | ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਭਰਾਤਰੀ ਭਾਈਵਾਲੀ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਬੈਂਕ ਦੀ ਨਿਰੰਤਰ ਵਚਨਬੱਧਤਾ ਬਾਰੇ ਗੱਲ ਕੀਤੀ | ਸੀਨੀਅਰ ਮੈਨੇਜਰ ਪ੍ਰਵੀਨ ਯਾਦਵ ਹੋਰਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮਨਜੀਤ ਕੌਰ ਨੇ ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬੈਂਕ ਵਲੋਂ ਸਕੂਲ ਨੂੰ ਭੇਟ ਵਜੋਂ ਇਨਵਰਟਰ ਅਤੇ ਪੱਖੇ ਦੇਣ ਲਈ ਬੈਂਕ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਬੈਂਕ ਅਧਿਕਾਰੀ, ਅਧਿਆਪਕ ਅਤੇ ਬੱਚੇ ਹਾਜ਼ਰ ਸਨ |