ਟਾਂਡਾ ਉੜਮੁੜ, 27 ਫਰਵਰੀ (ਕੁਲਬੀਰ ਸਿੰਘ ਗੁਰਾਇਆ)-ਬੀਤੀ ਰਾਤ ਚੋਰਾਂ ਵਲੋਂ ਪੰਜਾਬ ਪਾਵਰਕਾਮ ਕਾਰਪੋਰੇਸ਼ਨ ਟਾਂਡਾ ਦੇ ਬਿਜਲੀ ਘਰ ਦੇ ਸਿਟੀ ਦਫ਼ਤਰ ਤੇ ਸਬ ਅਰਬਨ ਦਫ਼ਤਰ ਵਿਖੇ ਚੋਰਾਂ ਵਲੋਂ ਮੀਟਰ ਅਤੇ ਹੋਰ ਦਫ਼ਤਰ ਦੇ ਦਸਤਾਵੇਜ਼ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਓ. ਸਿਟੀ ਟਾਂਡਾ ਇੰਦਰਪਾਲ ਸਿੰਘ ਅਤੇ ਐੱਸ.ਡੀ.ਓ. ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਚੋਰੀ ਸੰਬੰਧੀ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਸੇਵਾਦਾਰ ਵਲੋਂ ਦਫ਼ਤਰ ਖੋਲਿ੍ਹਆ ਗਿਆ ਤਾਂ ਦੇਖਿਆ ਕਿ ਦਫ਼ਤਰ ਦਾ ਮੇਨ ਤਾਲਾ ਟੁੱਟਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਿਟੀ ਟਾਂਡਾ ਅਧੀਨ ਪੈਂਦੇ ਕਰੀਬ 18 ਹਜ਼ਾਰ ਅਤੇ ਸਬ ਅਰਬਨ ਦੇ ਕਰੀਬ 15 ਹਜ਼ਾਰ ਬਿਜਲੀ ਖਪਤਕਾਰਾਂ ਦੇ ਦਫ਼ਤਰੀ ਦਸਤਾਵੇਜ਼ ਨਾਲ ਛੇੜਛਾੜ ਕੀਤੀ ਸੀ, ਇਸ ਤੋਂ ਇਲਾਵਾ ਚੋਰਾਂ ਵਲੋਂ ਬਿਜਲੀ ਦੇ ਮੀਟਰ ਅਤੇ ਚੋਰੀ ਦੀ ਤਾਰ ਚੋਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |