ਹੁਸ਼ਿਆਰਪੁਰ, 28 ਫਰਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਅਤੇ ਪਿ੍ੰਸੀਪਲ ਡਾ: ਵਿਧੀ ਭੱਲਾ ਦੀ ਅਗਵਾਈ 'ਚ ਸਾਇੰਸ ਐਂਡ ਈਕੋ ਕਲੱਬ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਜੀਵਨ ਵਿਗਿਆਨ ਦੇ ਬੀ.ਐਡ.ਸਮੈਸਟਰ ਦੋ ਅਤੇ ਸਮੈਸਟਰ ਚਾਰ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹਪੂਰਵਕ ਭਾਗ ਲੈ ਕੇ ਵਧੀਆ ਪੇਸ਼ਕਾਰੀ ਕਰਦਿਆਂ ਇਸ ਰਾਸ਼ਟਰੀ ਵਿਗਿਆਨ ਦਿਵਸ ਨੂੰ ਜੀਵੰਤ,ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਬਣਾਇਆ | ਇਸ ਦੌਰਾਨ ਰੰਗੋਲੀ ਬਣਾਉਣ, ਮਾਡਲ ਬਣਾਉਣ,ਵਿਗਿਆਨ ਵਿਚ ਜਾਦੂ , ਡਿਜੀਟਲ ਪੋਸਟਰ ਬਣਾਉਣ ਅਤੇ ਹੋਰ ਮੁਕਾਬਲੇ ਕਰਵਾਏ ਗਏ | ਇਨ੍ਹਾਂ ਗਤੀਵਿਧੀਆਂ 'ਚ 70 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਵਿਗਿਆਨ ਦਾ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹੱਤਵ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਿਗਿਆਨਿਕ ਸੂਝ-ਬੂਝ ਨੂੰ ਪ੍ਰਫ਼ਊਲਤ ਕਰਦੀਆਂ ਹਨ | ਵਿਦਿਆਰਥੀਆਂ ਦੀ ਵਧੀਆ ਕਾਰਗੁਜਾਰੀ ਲਈ ਕਾਲਜ ਪਿ੍ੰਸੀਪਲ ਡਾ: ਵਿਧੀ ਭੱਲਾ ਨੇ ਵਿਦਿਆਰਥੀਆਂ ਅਤੇ ਅਧਿਆਪਕ ਇੰਚਾਰਜ ਡਾ. ਵਿਪਿੰਦਰ ਨਾਗਰਾ ਅਤੇ ਮੈਡਮ ਅਨੀਤਾ ਦੇਵੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ:ਵਿਧੀ ਭੱਲਾ, ਮੈਡਮ ਰੋਮਾ ਰਲਹਨ ਅਤੇ ਮੈਡਮ ਵਿਸ਼ਾਖਾ ਸ਼ਰਮਾ ਇਨ੍ਹਾਂ ਮੁਕਾਬਲਿਆਂ ਦੇ ਜੱਜ ਰਹੇ | 28 ਐਚ ਐਸ ਪੀ 15