20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚਾਂਗ ਬਸੋਆ ਦੀ ਧਰਮਸ਼ਾਲਾ ਸੰਬੰਧੀ ਇਕ ਧਿਰ ਵਲੋਂ ਟਾਂਡਾ ਮੋੜ ਗੜ੍ਹਦੀਵਾਲਾ ਵਿਖੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 01-03-2026
ਗੜ੍ਹਦੀਵਾਲਾ, 28 ਫਰਵਰੀ (ਚੱਗਰ)-ਪਿੰਡ ਚਾਂਗ ਬਸੋਆ ਦੀ ਧਰਮਸ਼ਾਲਾ ਸੰਬੰਧੀ ਪਿੰਡ ਦੇ ਐਸ. ਸੀ. ਸਮਾਜ ਬਨਾਮ ਪੰਚਾਇਤੀ ਧਿਰ ਵਿਚਾਲੇ ਪੈਦਾ ਹੋਇਆ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ | ਇਸੇ ਮਸਲੇ ਨੂੰ ਲੈ ਕੇ ਅੱਜ ਪੰਚਾਇਤੀ ਧਿਰ ਤੇ ਹੋਰ ਪਿੰਡ ਵਾਸੀਆਂ ਵਲੋਂ ਟਾਂਡਾ ਮੋੜ ਗੜ੍ਹਦੀਵਾਲਾ ਵਿਖੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਐਸ. ਸੀ. ਸਮਾਜ ਧਿਰ ਵਲੋਂ ਵੀ ਸ਼ੁੱਕਰਵਾਰ ਨੂੰ ਧਰਮਸ਼ਾਲਾ 'ਚ ਰੱਖੀਆਂ ਗਈਆਂ ਗੁਰੂ ਰਵਿਦਾਸ ਜੀ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਸੰਬੰਧ ਵਿਚ ਗੜ੍ਹਦੀਵਾਲਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ ਅਤੇ ਪੰਚਾਇਤੀ ਧਿਰ ਦੇ ਖ਼ਿਲਾਫ਼ ਪਰਚਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਪਾਇਆ ਗਿਆ ਸੀ | ਜਿਸ ਦੇ ਰੋਸ ਵਜੋਂ ਅੱਜ ਪੰਚਾਇਤੀ ਧਿਰ ਵਲੋਂ ਵੀ ਗੜ੍ਹਦੀਵਾਲਾ ਵਿਖੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਤੇ ਐਸ. ਸੀ. ਸਮੁਦਾਇ ਧਿਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਮ ਦੀ ਸੂਚਨਾ ਮਿਲਦਿਆਂ ਹੀ ਪਹਿਲਾਂ ਗੜ੍ਹਦੀਵਾਲਾ ਦੇ ਐਸ. ਐਚ. ਓ. ਸਤਪਾਲ ਸਿੰਘ ਬਾਜਵਾ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੰੁਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ | ਬਾਅਦ ਵਿਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਚਾਂਗ ਵਸੋਆ ਵਿਚ ਦੋ ਧਿਰਾਂ ਦੇ ਆਪਸੀ ਮਤਭੇਦ ਕਾਰਨ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਦੋਵਾਂ ਧਿਰਾਂ ਨਾਲ ਸੁਖਾਵੇਂ ਮਾਹੌਲ 'ਚ ਬੈਠ ਕੇ ਬਹੁਤ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਹਟਾ ਦਿੱਤਾ |
ਪਿਛਲੀ ਖ਼ਬਰ ਸੰਤਾਂ ਵਲੋਂ ਬਣਾਏ ਜਾ ਰਹੇ ਆਰਜ਼ੀ ਰਸਤੇ ਦੇ ਕੰਮ ਦਾ 'ਆਪ' ਸਿਹਰਾ ਲੈਣ ਦੀ ਕਰ ਰਹੀ ਕੋਸ਼ਿਸ਼-ਨਿਮਿਸ਼ਾ ਮਹਿਤਾ ਅਗਲੀ ਖ਼ਬਰ ਹੁਸ਼ਿਆਰਪੁਰ ਵਿਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲੱਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।