20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੰਤਾਂ ਵਲੋਂ ਬਣਾਏ ਜਾ ਰਹੇ ਆਰਜ਼ੀ ਰਸਤੇ ਦੇ ਕੰਮ ਦਾ 'ਆਪ' ਸਿਹਰਾ ਲੈਣ ਦੀ ਕਰ ਰਹੀ ਕੋਸ਼ਿਸ਼-ਨਿਮਿਸ਼ਾ ਮਹਿਤਾ

ਅਜੀਤ ਡੈਸਕ 01-03-2026
ਗੜ੍ਹਸ਼ੰਕਰ, 28 ਫਰਵਰੀ (ਧਾਲੀਵਾਲ)-ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਦੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਵਿਧਾਇਕ ਵਲੋਂ ਸੋਸ਼ਲ ਮੀਡੀਆ ਰਾਹੀਂ ਕੀਤੇ ਮਿੰਨੀ ਬਾਈਪਾਸ ਦੇ ਐਲਾਨ ਅਤੇ ਇਲਾਕਾ ਵਾਸੀਆਂ ਨੂੰ ਦਿੱਤੀ ਗਈ ਵਧਾਈ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸੰਤਾਂ ਵਲੋਂ ਕਾਰ ਸੇਵਾ ਤਹਿਤ ਹੋਲੇ-ਮਹੱਲੇ ਦੀ ਸੰਗਤ ਦੀ ਸਹੂਲਤ ਲਈ ਆਰਜ਼ੀ ਤੌਰ 'ਤੇ ਚਲਾਏ ਗਏ ਪੁਰਾਣੇ ਰਸਤੇ ਨੂੰ ਸ਼ਹਿਰ ਗੜ੍ਹਸ਼ੰਕਰ ਦਾ ਮਿੰਨੀ ਬਾਈਪਾਸ ਐਲਾਨ ਕੇ ਵਿਧਾਇਕ ਵਲੋਂ ਆਪਣੀ ਅਤੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਲੀਅਤ ਲੋਕਾਂ ਅੱਗੇ ਖ਼ੁਦ ਹੀ ਪੇਸ਼ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਵਾਰ ਵਾਰ ਬਾਈਪਾਸ ਬਣਾਉਣ ਦੇ ਦਾਅਵੇ ਕੀਤੇ ਗਏ ਪਰ ਹੁਣ ਤੱਕ ਇਸ ਮਸਲੇ 'ਚ ਕੁਝ ਵੀ ਨਹੀਂ ਕੀਤਾ ਗਿਆ | ਹੁਣ ਜਦੋਂ ਸੰਤਾਂ ਵਲੋਂ ਕਾਰ ਸੇਵਾ ਤਹਿਤ ਅਸਥਾਈ ਤੌਰ 'ਤੇ ਚਲਾਏ ਇਸ ਰਸਤੇ ਦੇ ਕੰਮ ਨੂੰ ਮਿੰਨੀ ਬਾਈਪਾਸ ਐਲਾਨ ਕਿ ਇੰਝ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਇਸ ਕੰਮ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਇਆ ਹੋਵੇ, ਜਦਕਿ ਸਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਨਵੇਂ ਪੈਸੇ ਦਾ ਬਜਟ ਇਸ ਕੰਮ ਲਈ ਨਹੀਂ ਦਿੱਤਾ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਿਲ੍ਹਾ ਆਨੰਦਗੜ੍ਹ ਵਲੋਂ ਮਹਾਂਪੁਰਸ਼ਾਂ ਵਲੋਂ ਕਰਵਾਏ ਜਾ ਰਹੇ ਇਸ ਕੰਮ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨੀ ਬਹੁਤ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ 400 ਕਰੋੜ ਦੀ ਲਾਗਤ ਨਾਲ ਬਾਈਪਾਸ ਬਣਾਉਣ ਦੇ ਦਾਅਵੇ ਸਰਾਸਰ ਝੂਠੇ ਹਨ |
ਪਿਛਲੀ ਖ਼ਬਰ ਜਥੇਦਾਰ ਗੇਰਾ ਅਤੇ ਟਿੰਮੀ ਦੀ ਅਗਵਾਈ ਹੇਠ ਮਾਈਨਿੰਗ ਮਾਫ਼ੀਆ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚਾਂਗ ਬਸੋਆ ਦੀ ਧਰਮਸ਼ਾਲਾ ਸੰਬੰਧੀ ਇਕ ਧਿਰ ਵਲੋਂ ਟਾਂਡਾ ਮੋੜ ਗੜ੍ਹਦੀਵਾਲਾ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।