20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅਰਬਨ ਸਿਵਲ ਡਿਸਪੈਂਸਰੀ 'ਚ ਨਸ਼ਾਖੋਰੀ ਅਤੇ ਟੈਲੀਮਾਨਸ ਸੰਬੰਧੀ ਜਨਤਕ ਕਾਉਂਸਲਿੰਗ ਤੇ ਹੈਲਪ ਡੈਸਕ ਲਗਾਇਆ

ਅਜੀਤ ਡੈਸਕ 01-03-2026
ਹੁਸ਼ਿਆਰਪੁਰ, 28 ਫਰਵਰੀ (ਬਲਜਿੰਦਰਪਾਲ ਸਿੰਘ)-ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੋਨੀ ਹੁਸ਼ਿਆਰਪੁਰ ਵਿਖੇ ਨਸ਼ਾਖੋਰੀ, ਇਸ ਦੇ ਇਲਾਜ ਅਤੇ ਟੈਲੀਮਾਨਸ ਸੰਬੰਧੀ ਜਨਤਕ ਕਾਉਂਸਲਿੰਗ ਅਤੇ ਹੈਲਪ ਡੈਸਕ ਲਗਾਇਆ ਗਿਆ | ਇਸ ਮੌਕੇ ਡਾ. ਸੀਮਾ ਗਰਗ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਡਾ. ਸਵਾਤੀ ਸ਼ੀਂਮਾਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਹ ਜਨਤਕ ਕਾਉਂਸਲਿੰਗ ਹੈਲਪ ਡੈਸਕ ਡਾ. ਰੋਹਿਤ ਬਰੂਟਾ ਸੀਨੀਅਰ ਮੈਡੀਕਲ ਅਫ਼ਸਰ ਇੰ: ਸੀ. ਐੱਚ. ਸੀ. ਮੰਡ ਪੰਧੇਰ ਸਮੇਤ ਨੋਡਲ ਅਫ਼ਸਰ ਅਰਬਨ ਆਮ ਆਦਮੀ ਕਲੀਨਿਕਸ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਇਸ ਮੌਕੇ ਪ੍ਰੋਜੈਕਟ ਇੰਚਾਰਜ ਡਾ. ਸਵਾਤੀ ਸ਼ੀਂਮਾਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਨੇ ਕਿਹਾ ਕਿ ਨਸ਼ਾਖੋਰੀ ਇਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਸ ਦੇ ਇਲਾਜ ਲਈ 2 ਨਸ਼ਾ ਮੁਕਤੀ ਕੇਂਦਰ 15 ਬੈੱਡ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਚੱਲ ਰਹੇ ਹਨ | ਇਸ ਮੌਕੇ ਪ੍ਰਸ਼ਾਂਤ ਆਦਿਆ ਤੇ ਸੰਦੀਪ ਕੁਮਾਰੀ ਕਾਉਂਸਲਰ ਨੇ 100 ਮਰੀਜਾਂ ਦੀ ਕਾਉਸਲਿੰਗ ਕੀਤੀ | ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੋਹਿਤ ਬਰੂਟਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਅਨਮੋਲ ਮੈਡੀਕਲ ਅਫ਼ਸਰ, ਦੀਪਿਕਾ ਆਦਿਆ,ਦੀਪਕ, ਪਰਮਜੀਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ ਨਿੱਕੇ-ਨਿੱਕੇ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਗਲੀ ਖ਼ਬਰ ਸੰਗਤ ਦੀ ਆਮਦ ਹੋਣ ਕਾਰਨ ਗੜ੍ਹਸ਼ੰਕਰ 'ਚ ਟ੍ਰੈਫਿਕ ਜਾਮ ਲੱਗਣਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।