ਬੀਣੇਵਾਲ,1 ਮਾਰਚ (ਬੈਜ ਚੌਧਰੀ)-ਗੜ੍ਹਸ਼ੰਕਰ-ਨੰਗਲ ਰੋਡ 'ਤੇ ਬੀਤੀ ਦੇਰ ਰਾਤ ਪਿੰਡ ਗੜ੍ਹੀ ਮਾਨਸੋਵਾਲ ਦੇ ਸਾਬਕਾ ਫ਼ੌਜੀ ਦੀ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਮੁਤਾਬਿਕ ਟਿੱਪਰ ਨੰਬਰ ਪੀ.ਬੀ.10.ਐਚ.ਐਮ.4242 ਜੋ ਕਿ ਲੁਧਿਆਣਾ ਦੇ ਸੰਦੀਪ ਨਾਮਕ ਕੰਪਨੀ ਦਾ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਰਾਜੇਸ਼ ਨਾਮਕ ਡਰਾਈਵਰ ਚਲਾ ਰਿਹਾ ਸੀ | ਇਹ ਟਿੱਪਰ ਮਾਈਨਿੰਗ ਸਮਗਰੀ (ਰੋੜੀ) ਲੈ ਕੇ ਗੜ੍ਹਸ਼ੰਕਰ ਵਲ ਨੂੰ ਜਾ ਰਿਹਾ ਸੀ | ਜਦ ਇਹ ਟਿੱਪਰ ਮੇਨ ਰੋਡ ਤੋਂ ਕੋਕੋਵਾਲ ਵਲ ਨੂੰ ਮੁੜਦੀ ਸੜਕ 'ਤੇ ਜਾ ਰਿਹਾ ਸੀ ਤਾਂ ਅਚਾਨਕ ਟਿੱਪਰ ਚਾਲਕ ਵਲੋਂ ਬਰੇਕ ਮਾਰਨ ਤੇ ਪਿੱਛੇ ਆ ਰਹੇ ਪਲਟੀਨਾਂ ਮੋਟਰ ਸਾਈਕਲ ਨੰਬਰ ਪੀ.ਬੀ.07 ਬੀ.ਐਮ.2259 ਨੂੰ ਕਾਬਲ ਸਿੰਘ (42 ਸਾਲ) ਸਾਬਕਾ ਫ਼ੌਜੀ ਪੁੱਤਰ ਮੱਖਣ ਸਿੰਘ ਨਿਵਾਸੀ ਗੜੀ ਮਾਨਸੋਵਾਲ ਚਲਾ ਰਿਹਾ ਸੀ ਟਿੱਪਰ ਵਿਚ ਵਜ ਕੇ ਡਿਗ ਪਿਆ | ਕਾਬਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ | ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਏ. ਐੱਸ. ਆਈ. ਪੁਲਿਸ ਪਾਰਟੀ ਨਾਲ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਪਹੁੰਚਾ ਦਿੱਤਾ |