05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਜਾਂਚ ਕੈਂਪ ਕੋਲੀਆਂ ਵਿਖੇ ਲਗਾਇਆ

ਅਜੀਤ ਡੈਸਕ 04-03-2026
ਨੌਸ਼ਹਿਰਾ ਪੱਤਣ, 3 ਮਾਰਚ (ਗੁਰਜੀਤ ਸਿੰਘ ਭੰਮਰਾ)-ਬੀਤੇ ਦਿਨ ਪਿੰਡ ਕੋਲੀਆਂ 258 ਦੀ ਸਰਕਾਰੀ ਡਿਸਪੈਂਸਰੀ ਵਿਚ ਪਿੰਡ ਵਾਸੀਆਂ ਵਲੋਂ ਬਜ਼ੁਰਗਾਂ ਲਈ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਅੱਖਾਂ ਦੇ ਮਾਹਿਰ ਡਾ. ਅਖਿਲ ਬਤਰਾ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਇਸੲੀਂਬੰਧੀ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਬਜ਼ੁਰਗਾਂ ਲਈ ਹਰ ਸਾਲ ਇਸ ਤਰ੍ਹਾਂ ਦੇ ਮੁਫ਼ਤ ਅੱਖਾਂ ਦੇ ਅਪ੍ਰੇਸ਼ਨ ਕੈਂਪ ਲਗਾਉਂਦੇ ਹਾਂ | ਜਿਸ ਵਿਚ ਪਿੰਡ ਕੋਲੀਆਂ ਦੇ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਇਲਾਕੇ ਭਰ ਦੇ ਬਜ਼ੁਰਗਾਂ ਦੇ ਹੁਣ ਤੱਕ ਬਹੁਤ ਅਪ੍ਰੇਸ਼ਨ ਕਰਵਾ ਚੁੱਕੇ ਹਾਂ | ਉਨ੍ਹਾਂ ਦੱਸਿਆ ਕਿ ਇਸ ਚੈੱਕਅਪ ਤੋਂ ਬਾਅਦ ਮੱਕੜ ਹਸਪਤਾਲ ਵਿਖੇ ਡਾ. ਅਖਿਲ ਬਤਰਾ ਹੀ ਬਜ਼ੁਰਗਾਂ ਦੇ ਅਪ੍ਰੇਸ਼ਨ ਕਰਦੇ ਹਨ | ਇਸ ਤੋਂ ਇਲਾਵਾ ਇਸ ਮੌਕੇ ਸਮੂਹ ਕੋਲੀਆਂ ਹੈਲਥ ਸੈਂਟਰ ਦਾ ਸਟਾਫ਼ ਤੇ ਇਲਾਕੇ ਭਰ ਤੋਂ ਬਜ਼ੁਰਗ ਹਾਜ਼ਰ ਸਨ |
ਪਿਛਲੀ ਖ਼ਬਰ ਦਸੂਹਾ ਵਿਖੇ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 22 ਨੂੰ- ਸੰਤ ਜਸਪਾਲ ਸਿੰ... ਅਗਲੀ ਖ਼ਬਰ ਪਲੇਅ-ਵੇਅ ਮਾਡਲ ਸਕੂਲ 'ਚ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।