05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐੱਸ. ਪੀ. ਐੱਨ. ਕਾਲਜ ਵਿਖੇ ਹੋਲੀ ਦੇ ਤਿਉਹਾਰ 'ਤੇ ਟਾਈ ਐਂਡ ਡਾਈ ਵਰਕਸ਼ਾਪ ਲਗਾਈ

ਅਜੀਤ ਡੈਸਕ 04-03-2026
ਮੁਕੇਰੀਆਂ, 3 ਮਾਰਚ (ਰਾਮਗੜ੍ਹੀਆ)-ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਦੇ ਹੋਮ ਸਾਇੰਸ ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਹੋਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ 'ਹੋਲੀ ਸਪੈਸ਼ਲ ਟਾਈ ਐਂਡ ਡਾਈ ਵਰਕਸ਼ਾਪ' ਕਰਵਾਈ ਗਈ | ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ ਤੇ ਤਿਉਹਾਰ ਦੇ ਇਸ ਮਾਹੌਲ ਵਿਚ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਵਰਕਸ਼ਾਪ ਦੌਰਾਨ ਟਾਈ ਐਂਡ ਡਾਈ ਫੈਬਰਿਕ ਤਕਨੀਕਾਂ, ਬਲੌਕ ਪਿ੍ੰਟਿੰਗ ਅਤੇ ਟੈਕਸਚਰ ਪੇਂਟਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਵੱਖ-ਵੱਖ ਰੰਗ-ਸੰਯੋਜਨਾਂ ਅਤੇ ਨਵੇਂ ਡਿਜ਼ਾਈਨਾਂ ਰਾਹੀਂ ਆਪਣੀ ਕਲਾਤਮਕ ਯੋਗਤਾ ਨੂੰ ਨਿਖਾਰਿਆ | ਇਸ ਦੇ ਨਾਲ ਹੀ ਤਿਉਹਾਰ ਦੇ ਪਕਵਾਨਾਂ ਦੇ ਵਿਸ਼ੇਸ਼ ਫੂਡ ਸਟਾਲ ਅਤੇ ਰਸੋਈ ਉਤਪਾਦ ਪ੍ਰਦਰਸ਼ਨੀ ਵੀ ਲਗਾਈ ਗਈ | 'ਅਰਨ ਵਾਇਲ ਯੂ ਲਰਨ' ਸਕੀਮ ਦੇ ਤਹਿਤ ਵਿਦਿਆਰਥੀਆਂ ਵਲੋਂ ਭੁਗਤਾਨਯੋਗ ਖਾਣ-ਪੀਣ ਦੇ ਕਾਊਾਟਰ ਸਜਾਏ ਗਏ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਵਿਹਾਰਿਕ ਅਨੁਭਵ ਦੇ ਨਾਲ-ਨਾਲ ਆਰਥਿਕ ਲਾਭ ਵੀ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੀਆਂ ਰਚਨਾਤਮਿਕ ਅਤੇ ਪ੍ਰਯੋਗਾਤਮਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਅੰਤ ਵਿਚ ਵਿਭਾਗ ਮੁਖੀ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਤੇ ਕਾਲਜ ਪ੍ਰਬੰਧਕ ਕਮੇਟੀ ਦਾ ਸਮੇਂ-ਸਮੇਂ 'ਤੇ ਮਿਲਦੇ ਸਹਿਯੋਗ ਲਈ ਦਿਲੋਂ ਤੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਵਿਭਾਗ ਦੀ ਮੁਖੀ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਮੋਨਿਕਾ ਸੈਣੀ ਅਤੇ ਮਿਸ ਜੋਤੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਇਹ ਵਰਕਸ਼ਾਪ ਵਿਦਿਆਰਥੀਆਂ ਲਈ ਰਚਨਾਤਮਿਕਤਾ ਤੇ ਵਿਹਾਰਿਕ ਸਿਖਲਾਈ ਦਾ ਉੱਤਮ ਮੰਚ ਸਾਬਤ ਹੋਈ |
ਪਿਛਲੀ ਖ਼ਬਰ ਗੁਰਦੁਆਰਾ ਪੁਲਪੁਖ਼ਤਾ ਸਾਹਿਬ ਵਿਖੇ ਸਲਾਨਾ ਲੰਗਰ ਸ਼ੁਰੂ ਅਗਲੀ ਖ਼ਬਰ ਚੋਰ ਤੇ ਕਬਾੜੀਆ ਫੜ ਕੇ ਲੋਕਾਂ ਨੇ ਕੀਤਾ ਪੁਲਿਸ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।