01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਐਸ.ਪੀ.ਐਨ. ਕਾਲਜ ਵਿਚ ਮਹਿਲਾ ਦਿਵਸ ਮਨਾਇਆ

ਅਜੀਤ ਡੈਸਕ 08-03-2026
ਮੁਕੇਰੀਆਂ, 7 ਮਾਰਚ (ਰਾਮਗੜ੍ਹੀਆ)- ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਦੇ ਵੁਮਨ ਡਿਵੈਲਪਮੈਂਟ ਸੈੱਲ ਅਤੇ ਐੱਨ.ਐੱਸ.ਐੱਸ. ਵਿੰਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਗੰਭੀਰਤਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਦੀਪ ਜਗਾਉਣ ਨਾਲ ਕੀਤੀ ਗਈ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਹਿਲਾ ਸਸ਼ਕਤੀਕਰਨ, ਸਮਾਨਤਾ ਅਤੇ ਸਤਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਮਹਾਂਵਿਦਿਆਲਿਆਂ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਹਿਲਾਵਾਂ ਦੇ ਸਤਿਕਾਰ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ | ਕਾਰਜਕ੍ਰਮ ਦੀ ਕੋਆਰਡੀਨੇਟਰ ਡਾ. ਸੋਨੀਆ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾ ਸਸ਼ਕਤੀਕਰਨ ਕੇਵਲ ਇੱਕ ਵਿਚਾਰ ਨਹੀਂ, ਸਗੋਂ ਇੱਕ ਸਮਾਜਿਕ ਲੋੜ ਹੈ | ਇਸ ਪ੍ਰੋਗਰਾਮ 'ਚ ਮਨਾਵਤਾ ਵੈਲਫੇਅਰ ਸੋਸਾਇਟੀ, ਬੁੱਢਾਵੜ ਦੀ ਸਰਪ੍ਰਸਤ ਹਰਪਿੰਦਰ ਕੌਰ ਅਤੇ ਸੋਸਾਇਟੀ ਦੇ ਪ੍ਰਧਾਨ ਯਸ਼ਕਰਨ ਸਿੰਘ ਨੇ ਵਿਦਿਆਰਥਣਾਂ ਨੂੰ ਪੀ.ਪੀ.ਟੀ. ਰਾਹੀਂ ਸਿਹਤ ਵਿਸ਼ੇ 'ਤੇ ਵਿਆਖਿਆਂ ਨਾਲ ਜਾਣਕਾਰੀ ਦਿੱਤਾ ਅਤੇ ਮੁਫ਼ਤ ਆਰਗੈਨਿਕ ਸੈਨਿਟਰੀ ਪੈਡ ਵੀ ਵੰਡੇ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਰਸ਼ਾ ਸਵਰਾਜ, ਮੀਨਾਕਸ਼ੀ ਆਨੰਦ, ਅਲਕਾ ਲਖਨਪਾਲ, ਸ਼ੁਕਲਾ ਮਹਾਜਨ, ਸੁਨੀਤਾ ਸ਼ਾਕਰ ਅਤੇ ਰੇਨੂ ਅਗਰਵਾਲ ਹਾਜ਼ਰ ਰਹੇ | ਸਮੂਹ ਪ੍ਰੋਗਰਾਮ ਦਾ ਸਫਲ ਮੰਚ ਸੰਚਾਲਨ ਡਾ. ਸੋਨੀਆ ਸ਼ਰਮਾ ਵੱਲੋਂ ਕੀਤਾ ਗਿਆ | ਇਸ ਮੌਕੇ ਮਿਸ ਐੱਸ.ਪੀ.ਐੱਨ. ਦਾ ਖ਼ਿਤਾਬ ਮੇਘਾ ਨੇ, ਮਿਸ ਬਿਊਟੀਫੁਲ ਹਰਪ੍ਰੀਤ ਕੌਰ ਨੇ ਅਤੇ ਮਿਸ ਚਾਰਮਿੰਗ ਸਿਮਰਨਜੀਤ ਨੇ ਆਪਣੇ ਨਾਮ ਕੀਤਾ | ਅੰਤ ਵਿੱਚ ਡਾ. ਸੋਨੀਆ ਸ਼ਰਮਾ ਨੇ ਕਾਰਜਕ੍ਰਮ ਦੇ ਸਫਲ ਆਯੋਜਨ ਲਈ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਦਿਲੋ ਤੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਡਾ. ਦਿਲਬਾਗ ਰਾਏ ਦੀ ਅਗਵਾਈ 'ਚ ਭਾਜਪਾ ਦੀ ਰੈਲੀ ਸੰਬੰਧੀ ਹੋਈ ਇਕੱਤਰਤਾ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਅਸਲ੍ਹੇ ਨਾਲ ਫ਼ੋਟੋਆਂ ਪਾਉਣ ਵਾਲਾ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।