20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਾਮ ਅਭਿਆਸ ਕਮਾਈ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ

ਅਜੀਤ ਡੈਸਕ 04-04-2026
ਗੜ੍ਹਦੀਵਾਲਾ, 3 ਅਪ੍ਰੈਲ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ 5 ਤੋਂ 12 ਅਪ੍ਰੈਲ ਤੱਕ ਕਰਵਾਏ ਜਾ ਰਹੇ ਸਾਲਾਨਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਅਤੇ ਸਿੱਖ ਵਿਦਵਾਨ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਦੱਸਿਆ ਕਿ 8 ਦਿਨ ਤੱਕ ਚੱਲਣ ਵਾਲੇ ਇਸ ਨਿਰੋਲ ਗੁਰਮਤਿ ਸਮਾਗਮ ਦੌਰਾਨ ਰੋਜ਼ਾਨਾ ਸਵੇਰੇ-ਸ਼ਾਮ ਦਾ ਨਿੱਤਨੇਮ, ਸਵੇਰੇ ਕੀਰਤਨ ਆਸਾ ਦੀ ਵਾਰ, ਇੱਕ-ਇੱਕ ਘੰਟਾ ਸਵੇਰੇ-ਸ਼ਾਮ ਨਾਮ ਸਿਮਰਨ ਦਾ ਅਭਿਆਸ, ਦੁਪਹਿਰ ਨੂੰ ਪਾਠ ਸੁਖਮਨੀ ਸਾਹਿਬ, ਦੋ ਟਾਈਮ ਸਵੇਰੇ-ਦੁਪਹਿਰ ਕਥਾ ਤੇ ਸਵੇਰੇ-ਸ਼ਾਮ ਗੁਰਬਾਣੀ ਕੀਰਤਨ ਹੋਵੇਗਾ | 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਦਿਨਾਂ 'ਚ ਭਾਈ ਸ਼ੁਕੀਨ ਸਿੰਘ, ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਕਮਲਜੀਤ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਦੇਵ ਸਿੰਘ ਆਸਟੇ੍ਰਲੀਆ, ਭਾਈ ਇੰਦਰਜੀਤ ਸਿੰਘ ਸੋਹਾਣਾ, ਭਾਈ ਜੀਤ ਸਿੰਘ ਗੁਰਦਾਸਪੁਰ, ਭਾਈ ਤਿ੍ਲੋਚਨ ਸਿੰਘ ਗੁਰਦਾਸਪੁਰ, ਭਾਈ ਧਨਵੰਤ ਸਿੰਘ, ਭਾਈ ਹਰਿੰਦਰ ਸਿੰਘ ਬ੍ਰਹਮ ਗਿਆਨੀ ਆਦਿ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ, ਜਦਕਿ ਨਾਮਵਰ ਕਥਾਕਾਰ ਗਿਆਨੀ ਮਨਦੀਪ ਸਿੰਘ ਮੁਰੀਦ ਸੰਗਤਾਂ ਨੂੰ ਅੱਠੇ ਦਿਨ ਸਵੇਰ ਤੇ ਦੁਪਹਿਰ ਦੇ ਦੀਵਾਨ ਵਿਚ ਗੁਰਮਤਿ ਵਿਚਾਰਾਂ ਦਿ੍ੜ੍ਹ ਕਰਵਾਉਣਗੇ | ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਵਿਖੇ ਰਿਹਾਇਸ਼ ਤੋਂ ਇਲਾਵਾ ਅੱਠੇ ਦਿਨ 24 ਘੰਟੇ ਹੋਮਿਓਪੈਥੀ, ਐਲੋਪੈਥੀ ਆਦਿ ਮੈਡੀਕਲ ਸਹੂਲਤ ਅਤੇ ਗੜ੍ਹਦੀਵਾਲਾ ਤੋਂ ਸੰਗਤਾਂ ਨੂੰ ਜਾਣ-ਆਉਣ ਦੀ ਮੁਫ਼ਤ ਸੇਵਾ ਉਪਲੱਬਧ
ਪਿਛਲੀ ਖ਼ਬਰ ਈਸ਼ਵਰ ਲਾਲ ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ 7 ਨੂੰ ਅਗਲੀ ਖ਼ਬਰ ਖ਼ੁਦਕੁਸੀ ਮਾਮਲੇ 'ਚ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਕੇਰੀਆਂ ਅੱਗੇ ਦਿੱਤਾ ਧਰਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।