20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰੀ ਸਕੂਲ ਬਡਾਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 04-04-2026
ਤਲਵਾੜਾ, 3 ਅਪ੍ਰੈਲ (ਮਨੀਸ਼ਾ ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਬਡਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਵਿਚ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਕਵਿਤਾ ਠਾਕੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਘੀ ਜ਼ਿਲ੍ਹਾ ਜਲੰਧਰ ਪਹੁੰਚੇ, ਸਮਾਗਮ ਦੀ ਪ੍ਰਧਾਨਗੀ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਦ ਨੇ ਕੀਤੀ | ਮੁੱਖ ਮਹਿਮਾਨ ਐਡ. ਘੁੰਮਣ ਅਤੇ ਵਿਸ਼ੇਸ਼ ਮਹਿਮਾਨ ਕਵਿਤਾ ਠਾਕੁਰ ਦਾ ਸਕੂਲ ਪਹੁੰਚਣ ਤੇ ਸਕੂਲ ਮੁੱਖੀ ਸਤਪਾਲ ਸਿੰਘ ਦੀ ਅਗਵਾਈ 'ਚ ਫੁਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਐਡ. ਘੁੰਮਣ ਨੇ ਮਾਤਾ ਸਰਸਵੱਤੀ ਦੀ ਤਸਵੀਰ ਅੱਗੇ ਯੋਤੀ ਜਗਾ ਕੇ ਕੀਤਾ | ਸਕੂਲ ਮੁਖੀ ਸਤਪਾਲ ਸਿੰਘ ਨੇ ਸਕੂਲ ਦੀ ਸਲਾਨਾ ਰਿਪੋਟ ਪੜ੍ਹ ਕੇ ਸੁਣਾਈ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਸਭਿਆਚਾਰਕ ਪ੍ਰੋਗਰਾਮ, ਸਕਿੱਟਾਂ, ਫੈਸੀ ਡਰੈਸ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ | ਸਕੂਲ ਮੁਖੀ ਸਤਪਾਲ ਸਿੰਘ ਅਤੇ ਸਮੂਹ ਸਟਾਫ ਵਲੋਂ ਮੁੱਖ ਮਹਿਮਾਨ ਐਡ. ਘੁੰਮਣ, ਵਿਸ਼ੇਸ਼ ਮਹਿਮਾਨ ਮੈਡਮ ਕਵਿਤਾ ਠਾਕੁਰ ਅਤੇ ਸਰਪੰਚ ਰਮਨਦੀਪ ਸਿੰਘ ਕੰਵਰ ਨੂੰ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ, ਸਰਪੰਚ ਰੇਨੂੰ ਸ਼ਰਮਾ, ਰਾਮੇਸ਼ਵਰ ਮਹੰਤ, ਪ੍ਰੇਮ, ਰਾਕੇਸ਼ ਗੋਇਵਾਲ, ਬੀ. ਐਨ. ਓ. ਹਾਜੀਪੁਰ ਪਰਜੇਸ ਕੌਸ਼ਲ, ਸੀ. ਐਚ. ਟੀ. ਸ਼ੰਕਰ ਦਾਸ, ਜਸਵੀਰ ਸਿੰਘ ਪ੍ਰਧਾਨ, ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਵਰਿੰਦਰ ਵਿੱਕੀ ਮੀਤ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਸਤ ਪ੍ਰਕਾਸ਼ ਮੀਡੀਆ ਇੰਚਾਰਜ, ਸਮਾਜ ਸੇਵਿਕਾ ਕਮਲਾ ਦੇਵੀ ਤੇ ਵੱਡੀ ਗਿਣਤੀ 'ਚ ਪਿੰਡ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਜੈਅੰਤੀ ਮੌਕੇ 'ਤੇ ਹਨੰੂਮਾਨ ਮੰਦਰ ਟਾਂਡਾ 'ਚ ਸਮਾਰੋਹ ਅਗਲੀ ਖ਼ਬਰ ਈਸ਼ਵਰ ਲਾਲ ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।