30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਿਦਿਆਰਥੀਆਂ ਲਈ ਬਿਜ਼ਨਸ ਬਲਾਟਰ ਮੇਲਾ ਲਗਾਇਆ

ਅਜੀਤ ਡੈਸਕ 03-05-2026
ਬੁੱਲ੍ਹੋਵਾਲ, 2 ਮਈ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਜ਼ਨਸ ਬਲਾਸਟਰ ਮੇਲਾ ਇੰਚਾਰਜ ਲਖਜੀਤ ਸਿੰਘ ਉਹੜਪੁਰੀ ਦੀ ਅਗਵਾਈ 'ਚ ਲਗਾਇਆ ਗਿਆ, ਜਿਸ 'ਚ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸ ਆਈਡੀਆ ਦੇ ਸੈਂਪਲ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ¢ ਇਸ ਮੇਲੇ ਸਬੰਧੀ ਲਗਾਈ ਪ੍ਰਦਰਸ਼ਨੀ ਵਿਚ ਪਿੰ੍ਰ.ਕੁਲਵੰਤ ਸਿੰਘ ਤੇ ਲੈਕ. ਮਲਕੀਤ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਬਿਜ਼ਨਸ ਬਲਾਸਟਰ ਮੇਲੇ ਵਿਚ ਸ਼ਿਰਕਤ ਕਰਨ ਵਾਲਿਆ ਵਿਚ ਪਿ੍ੰ. ਕੁਲਵੰਤ ਸਿੰਘ ਨਾਲ, ਲੈਕ. ਮਲਕੀਤ ਸਿੰਘ ਜੌਹਲ, ਲੈਕ.ਆਰ.ਪੀ ਸਿੰਘ (ਸਟੇਟ ਐਵਾਰਡੀ), ਸਿਮਰਨਜੀਤ ਸਿੰਘ, ਲੈਕ.ਪਵਨ ਕੁਮਾਰ, ਲੈਕ.ਹਰਪ੍ਰੀਤ ਸਿੰਘ, ਦਲਵੀਰ ਸਿੰਘ, ਲੈਕ. ਕੁਲਵਿੰਦਰ ਕੌਰ ਬੱਧਣ, ਲੈਕ. ਸਤਵਿੰਦਰ ਕੌਰ ਤੇ ਹੋਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸੰਤ ਬਾਬਾ ਭਗਵਾਨ ਸਿੰਘ ਵਲੋਂ ਦਸਤਾਰ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ ਅਗਲੀ ਖ਼ਬਰ ਕਮਲ ਕਾਂਤ ਗੰਭੀਰ ਲਿਵਾਸਾ ਹਸਪਤਾਲ ਦੇ ਮੁੱਖ ਵਿੱਤੀ ਅਧਿਕਾਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।