ਗੜ੍ਹਦੀਵਾਲਾ, 11 ਮਈ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦਾ 10ਵੀਂ ਕਲਾਸ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਇਸ ਸੰਬੰਧੀ ਸਕੂਲ ਦੇ ਪਿ੍ੰਸੀਪਲ ਅਰਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਸਕੂਲ ਦੀ ਵਿਦਿਆਰਥਣ ਜਸਮੀਨ ਕੌਰ ਨੇ 82.46 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਪਹਿਲਾ ਜਦ ਕਿ ਹਰਦੀਪ ਕੌਰ ਨੇ 77.5 ਫ਼ੀਸਦੀ ਅੰਕ ਲੈ ਕੇ ਦੂਜਾ, ਹਰਜੋਤ ਕੌਰ ਨੇ 77.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ, ਗੁਰਦੀਪ ਕੌਰ ਨੇ 74.3 ਫ਼ੀਸਦੀ ਅੰਕ ਲੈ ਕੇ ਚੌਥਾ, ਜਸ਼ਨਦੀਪ ਕੌਰ ਨੇ 74 ਫ਼ੀਸਦੀ ਲੈ ਕੇ ਪੰਜਵਾਂ ਤੇ ਗਗਨਦੀਪ ਨੇ 73.3 ਫ਼ੀਸਦੀ ਅੰਕ ਲੈ ਕੇ ਛੇਵਾਂ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਸਕੂਲ ਦੇ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਧੁੱਗਾ ਤੇ ਪਿ੍ੰ. ਗਿੱਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤਾ |