05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਦੇ ਐਲਾਨੇ ਨਤੀਜੇ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਰਹੀ ਝੰਡੀ ਸਕੂਲ ਦੀ ਰੀਆ ਰਾਣੀ ਸਮੇਤ 6 ਵਿਦਿਆਰਥੀ ਮੈਰਿਟ 'ਚ ਆਏ

ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦਾ ਨਤੀਜਾ 100 ਫ਼ੀਸਦੀ ਰਿਹਾ | ਜ਼ਿਕਰਯੋਗ ਹੈ ਕਿ ਸਕੂਲ ਦੇ 6 ਵਿਦਿਆਰਥੀ ਮੈਰਿਟ 'ਚ ਆਏ | ਇਸ ਸ਼ਾਨਦਾਰ ਨਤੀਜੇ ਲਈ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਿ੍ੰ: ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਰੀਆ ਰਾਣੀ ਨੇ 650 'ਚੋਂ 645 ਅੰਕ ਹਾਸਿਲ ਕਰਕੇ ਪੰਜਾਬ 'ਚੋਂ ਦੂਜਾ ਰੈਂਕ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸੇ ਤਰ੍ਹਾਂ ਵਿਦਿਆਰਥਣ ਤਰਨਦੀਪ ਕੌਰ ਨੇ 643 ਅੰਕ ਹਾਸਲ ਕਰਕੇ ਸੂਬੇ 'ਚੋਂ ਤੀਜਾ ਰੈਂਕ, ਹਰਗੁਣ ਕੌਰ ਤੇ ਰੁਪਿੰਦਰ ਕੌਰ ਨੇ 639 ਅੰਕ ਹਾਸਿਲ ਕਰਕੇ ਸੂਬੇ 'ਚੋਂ 6ਵਾਂ ਰੈਂਕ, ਰੀਵਾ ਨੇ 634 ਅੰਕ ਹਾਸਿਲ ਕਰਕੇ ਸੂਬੇ 'ਚੋਂ 11ਵਾਂ ਰੈਂਕ ਤੇ ਜਸਲੀਨ ਕੌਰ ਨੇ 625 ਅੰਕ ਹਾਸਿਲ ਕਰਕੇ ਪੰਜਾਬ 'ਚੋਂ 20ਵਾਂ ਰੈਂਕ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਉਕਤ ਨਤੀਜੇ 'ਚ ਸਕੂਲ ਦੇ 12 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 22 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸ਼ਾਨਦਾਰ ਪ੍ਰਾਪਤੀ ਲਈ ਕਮੇਟੀ ਮੈਂਬਰਾਨ ਡਾ. ਕਰਨ ਸਿੰਘ ਚਾਵਲਾ, ਅਭੈ ਸਿੰਘ, ਕਪੂਰ ਸਿੰਘ ਕਪੂਰ ਨੇ ਪਿ੍ੰ: ਪਰਮਜੀਤ ਕੌਰ, ਵਾਇਸ ਪਿ੍ੰ: ਬਲਬੀਰ ਕੌਰ, ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਦਸਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਕਮਾਹੀ ਦੇਵੀ ਸਕੂਲ ਦੀ ਝੰਡੀ ਰਹੀ ਅਗਲੀ ਖ਼ਬਰ ਬੀ. ਐਨ. ਡੀ. ਸੀ. ਸੈ. ਸਕੂਲ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।