05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਸਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਕਮਾਹੀ ਦੇਵੀ ਸਕੂਲ ਦੀ ਝੰਡੀ ਰਹੀ

ਅਜੀਤ ਡੈਸਕ 12-05-2026
ਰਾਮਗੜ੍ਹ ਸੀਕਰੀ, 11 ਮਈ (ਕਟੋਚ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਦੀ ਮੈਰਿਟ ਸੂਚੀ ਜਾਰੀ ਕੀਤੀ, ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕੀਤਾ | ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਰਾਸ਼ੀ ਪੁੱਤਰੀ ਰਾਜੇਸ਼ ਕੁਮਾਰ ਨੇ 632/650 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ 'ਚ 13ਵਾਂ ਰੈਂਕ ਹਾਸਲ ਕੀਤਾ ਜਦ ਕਿ ਇਸੇ ਸਕੂਲ ਦੀ ਰਿਧਿਮਾ ਪੁੱਤਰੀ ਅਸ਼ਵਨੀ ਕੁਮਾਰ ਨੇ 625/650 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ 'ਚ 20ਵਾਂ ਰੈਂਕ ਹਾਸਿਲ ਕੀਤਾ | ਦਸਵੀਂ ਸ਼੍ਰੇਣੀ 'ਚ ਕੁੱਲ 89 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ ਜਿਨ੍ਹਾਂ 'ਚੋਂ 18 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਜਦਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਹਨ | ਇਸ ਸਮੇਂ ਸਕੂਲ ਪਿ੍ੰਸੀਪਲ ਰਾਜੇਸ਼ ਸਿੰਘ ਨੇ ਇਸ ਦਾ ਸਿਹਰਾ ਸਮੂਹ ਸਟਾਫ਼ ਨੂੰ ਦਿੱਤਾ ਤੇ ਇਸ ਪ੍ਰਗਟਾਈ ਕਿ ਆਉਣ ਵਾਲੇ 12ਵੀਂ ਸ਼੍ਰੇਣੀ ਦੇ ਨਤੀਜੇ ਵਿਚ ਵੀ ਇਹ ਚੜ੍ਹਤ ਬਣੀ ਰਹੇਗੀ | ਇਸ ਸਮੇਂ ਸਟੇਟ ਅਵਾਰਡੀ ਜਗਜੀਤ ਸਿੰਘ ਲੈਕਚਰਾਰ ਕਮਿਸਟਰੀ, ਸਟੇਟ ਅਵਾਰਡੀ ਲੈਕਚਰਾਰ ਵਿਜੇ ਕੁਮਾਰ ਸ਼ਰਮਾ, ਸੋਹਨ ਸਿੰਘ ਹਿੰਦੀ ਅਧਿਆਪਕ, ਪੂਨਮ ਬਾਲਾ, ਰੇਖਾ ਦੇਵੀ, ਨੀਨਾ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਐੱਸ. ਡੀ. ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ 10ਵੀਂ ਦੇ ਐਲਾਨੇ ਨਤੀਜੇ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਰਹੀ ਝੰਡੀ ਸਕੂਲ ਦੀ ਰੀਆ ਰਾਣੀ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।