31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਟੈਕਨੀਕਲ ਸਰਵਸਿਜ਼ ਯੂਨੀਅਨ ਵਲੋਂ ਸਰਕਲ ਪੱਧਰੀ ਕਨਵੈਨਸ਼ਨ

ਅਜੀਤ ਡੈਸਕ 16-05-2026
ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਟੈਕਨੀਕਲ ਸਰਵਸਿਜ਼ ਯੂਨੀਅਨ ਵਲੋਂ ਗੜ੍ਹਸ਼ੰਕਰ ਵਿਖੇ ਸਰਕਲ ਪੱਧਰੀ ਕਨਵੈਨਸ਼ਨ ਕੀਤੀ ਗਈ | ਇਸ ਮੌਕੇ ਸਰਕਲ ਕਨਵੀਨਰ ਇੰਜੀ. ਨੰਦ ਲਾਲ ਨੇ ਬਿਆਨ ਰਾਹੀਂ ਦੱਸਿਆ ਕਿ ਇਸ ਕਨਵੈਨਸ਼ਨ ਵਿਚ ਜਥੇਬੰਦਕ ਚੋਣਾਂ, ਜਮਹੂਰੀ ਕਾਰ ਵਿਹਾਰ ਅਤੇ ਅਗਲੇ ਸੰਘਰਸ਼ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਟੈਕਨੀਕਲ ਸਰਵਸਿਜ਼ ਯੂਨੀਅਨ ਪੰਜਾਬ ਵਲੋਂ ਮਲਕੀਤ ਸਿੰਘ ਦਫ਼ਤਰ ਸਕੱਤਰ ਪੰਜਾਬ, ਸੂਬਾ ਕੈਸ਼ੀਅਰ ਇੰਜੀ. ਸੰਤੋਖ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੁਲਾਰਿਆਂ ਨੇ ਦੱਸਿਆ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਇਕਮੁੱਠ ਹਨ | ਇਨ੍ਹਾਂ ਦੋਹਾਂ ਸਰਕਾਰਾਂ ਵਲੋਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੇ ਮੁਨਾਫ਼ ਦੇ ਰਾਹ ਵਿਚ ਅੜਿਕਾ ਬਣਦੇ ਕਾਨੂੰਨਾਂ ਵਿਚ ਤਬਦੀਲੀ ਕਰਕੇ ਇਸ ਤਬਾਹਕੁੰਨ ਹਮਲੇ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ | ਇਸ ਹਾਲਤ 'ਚ ਸਮੁੱਚੇ ਬਿਜਲੀ ਮੁਲਾਜ਼ਮਾਂ ਲਈ ਸੰਘਰਸ਼ ਹੀ ਇਕੋਂ ਇਕ ਰਾਹ ਹੈ | ਤਿੱਖੇ ਤੇ ਸਾਂਝੇ ਸੰਘਰਸ਼ ਹੀ ਬਿਜਲੀ ਵਿਭਾਗ ਨੂੰ ਬਚਾਅ ਕੇ ਆਪਣੇ ਰੁਜ਼ਗਾਰ ਨੂੰ ਬਚਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ | ਬੁਲਾਰਿਆਂ ਨੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਬੋਰਡ ਅੰਦਰ ਕੰਮ ਭਾਰ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਪੱਕੇ ਤੌਰ 'ਤੇ ਭਰੀਆਂ ਜਾਣ | ਬਿਜਲੀ ਬੋਰਡ ਅੰਦਰ ਕੰਮ ਕਰਦੇ ਹਰ ਤਰ੍ਹਾਂ ਦੇ ਠੇਕਾ ਕਾਮਿਆਂ ਨੂੰ ਮਹਿਕਮੇ ਅੰਦਰ ਪੱਕਾ ਕੀਤਾ ਜਾਵੇ | ਇਸ ਮੌਕੇ ਟੀ. ਐੱਸ. ਯੂ. ਵਲੋਂ ਇੰਜੀ. ਨੰਦ ਲਾਲ ਸਰਕਲ ਕਨਵੀਨਰ, ਹਰਜਿੰਦਰ ਸਿੰਘ ਡਵੀਜ਼ਨ ਆਗੂ, ਮਨਜੀਤ ਸਿੰਘ, ਕਮਲਜੀਤ ਸਿੰਘ, ਸੰਦੀਪ ਕੁਮਾਰ, ਬਲਵਿੰਦਰ ਸਿੰਘ, ਸਾਗਰ, ਭਰਾਤਰੀ ਜਥੇਬੰਦੀਆਂ ਵਲੋਂ ਇੰਜੀ. ਅਸ਼ਵਨੀ ਕੁਮਾਰ, ਇੰਜੀ. ਕਮਲਦੇਵ, ਸਵਰਨ ਸਿੰਘ, ਰਾਮਪਾਲ, ਇੰਜੀ. ਪਰਮਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਹੋਏ |
ਪਿਛਲੀ ਖ਼ਬਰ ਭੰਗਾਲਾ ਚੁੰਗੀ ਨੇੜੇ ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।