ਤਲਵਾੜਾ, 17 ਮਈ (ਮਨੀਸ਼ਾ ਮਹਿਤਾ)- ਤਲਵਾੜਾ ਦੇ ਵਿਸ਼ਵਕਰਮਾ ਮੰਦਿਰ ਵਿਖੇ ਸ੍ਰੀ ਹਿੰਦੂ ਤਖਤ ਭਾਰਤ ਅਤੇ ਆਸ਼ਾ ਦੇਵੀ ਕੈਂਸਰ ਏਡ ਸੁਸਾਇਟੀ ਵਲੋਂ ਐਨ. ਐਚ. ਐਸ. ਦੇ ਸਹਿਯੋਗ ਨਾਲ ਇਲਾਕਾ ਵਾਸੀਆਂ ਲਈ ਇਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਦਿਮਾਗ ਦੇ ਰੋਗ, ਰੀੜ੍ਹ ਦੀ ਹੱਡੀ ਦੇ ਰੋਗ, ਹੱਡੀ ਰੋਗ ਅਤੇ ਦਿਲ ਦੇ ਰੋਗਾਂ ਆਦਿ ਦੀ ਜਾਂਚ ਮੁਫ਼ਤ ਕੀਤੀ ਗਈ | ਇਸ ਕੈਂਪ ਵਿਚ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਤਿਰਲੋਕ ਸ਼ਾਹੀ ਸੇਵਾ ਮੁਕਤ ਇੰਸਪੈਕਟਰ ਉਚੇਚੇ ਤੌਰ 'ਤੇ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ | ਉਨ੍ਹਾਂ ਕੈਂਪ ਦੇ ਅਯੋਜਨ ਲਈ ਵਿਨਾਇਕ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ | ਇਸ ਕੈਂਪ ਵਿਚ ਮੁਫ਼ਤ ਈ.ਸੀ.ਜੀ. ਅਤੇ ਬਲੱਡ ਸ਼ੂਗਰ ਦੇ ਟੈਸਟ ਵੀ ਕੀਤੇ ਗਏ | ਇਸ ਮੌਕੇ ਕਾਂਗਰਸੀ ਨੇਤਾ ਐਡ. ਭੁਪਿੰਦਰ ਸਿੰਘ ਘੁੰਮਣ, ਯੂਥ ਕਾਂਗਰਸੀ ਨੇਤਾ ਸੰਨੀ ਰਾਜਪੂਤ, ਕਾਂਗਰਸੀ ਨੇਤਾ ਸ. ਗੁਰਜੀਤ ਸਿੰਘ ਮਿੱਠੀ ਗਿੱਲ, ਕਾਂਗਰਸੀ ਨੇਤਾ ਜਗਦੀਸ਼ ਸਿੰਘ ਸੋਈ, ਕਾਂਗਰਸੀ ਨੇਤਾ ਮੰਗਜੀਤ ਗੰਭੋਵਾਲ, ਕਾਂਗਰਸੀ ਨੇਤਾ ਰਾਜਗੁਰਸ਼ਨ ਸਿਘ, ਬਲੱਗੜ, ਭਾਜਪਾ ਨੇਤਾ ਸੁਸ਼ੀਲ ਪਿੰਕੀ, ਅੰਕਿਤ ਰਾਣਾ, ਅਮੋਲਕ ਸਿੰਘ ਹੁੰਦਲ, ਪਰਮਜੀਤ ਸਿੰਘ, ਮੁੱਖ ਪ੍ਰਬੰਧਕ ਵਿਨਾਇਕ ਸ਼ਰਮਾ, ਮੁਕੇਸ਼ ਭਾਰਦਵਾਜ, ਪੂਨਮ ਸ਼ਰਮਾ, ਪ੍ਰਤੀਸ਼ ਕਾਲੀਆ, ਰਾਜੀਵ ਟਿੰਨੂ ਆਦਿ ਤੋਂ ਇਲਾਵਾ ਐਨ.ਐਚ.ਐਸ. ਹਸਪਤਾਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |