17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਰਦੁਆਰਾ ਸ਼ਹੀਦਾਂ ਲੱਧੇਵਾਲ 'ਚ ਗਤਕਾ ਸਿਖਲਾਈ ਕੈਂਪ ਸ਼ੁਰੂ

ਅਜੀਤ ਡੈਸਕ 21-05-2026
ਮਾਹਿਲਪੁਰ, 20 ਮਈ (ਰਜਿੰਦਰ ਸਿੰਘ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਗੁਰਮਤਿ ਵਿਦਿਆਲਾ ਡਾਨਸੀਵਾਲ ਸਿੰਘ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਗੜ੍ਹਸ਼ੰਕਰ ਚੱਬੇਵਾਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 3 ਮਹੀਨੇ ਦਾ ਗਤਕਾ ਸਿਖਲਾਈ ਕੈਂਪ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਆਰੰਭ ਕੀਤਾ ਗਿਆ | ਇਸ ਮੌਕੇ ਮੈਨੇਜਰ ਭੁਪਿੰਦਰ ਸਿੰਘ, ਲਖਵੀਰ ਸਿੰਘ ਰਾਣਾ ਅਤੇ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਬੱਚਿਆਂ ਨੂੰ ਆਪਣੀ ਸੁਰੱਖਿਆ ਵਿਚ ਪਰਪੱਕ ਕਰਨ ਲਈ ਸੰਗਤਾਂ ਦੀ ਮੰਗ ਤੇ ਇਹ ਉਪਰਾਲਾ ਸ਼ੁਰੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਸ਼ਸਤਰ ਵਿੱਦਿਆ ਸਿੱਖਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਿਖਲਾਈ ਜਥੇਦਾਰ ਲਖਵੀਰ ਸਿੰਘ ਡਾਨਸੀਵਾਲ ਤੇ ਲੜਕੀਆਂ ਨੂੰ ਤਰਨਪ੍ਰੀਤ ਕੌਰ ਖ਼ਾਲਸਾ ਦੇ ਨਾਲ ਦਿਲਪ੍ਰੀਤ ਕੌਰ, ਹਰਸ਼ਦੀਪ ਕੌਰ ਤੇ ਸ਼ੀਤਲ ਕੌਰ ਸਿਖਲਾਈ ਦੇਣਗੀਆਂ |
ਇਸ ਮੌਕੇ ਤਰਲੋਚਨ ਸਿੰਘ ਸਕਰੂਲੀ, ਪਰਮਜੀਤ ਸਿੰਘ ਮੇਘੋਵਾਲ, ਜਥੇਦਾਰ ਹਰਬੰਸ ਸਿੰਘ ਸਰਹਾਲਾ, ਬਾਜਵੀਰ ਸਿੰਘ ਰਤਨ ਦਿੱਲੀ, ਗੁਰਜਿੰਦਰ ਸਿੰਘ ਸਰਹਾਲਾ, ਜਗਮੋਹਣ ਸਿੰਘ ਹਵੇਲੀ, ਰਣਵੀਰ ਸਿੰਘ ਸਕੱਤਰ, ਦਵਿੰਦਰ ਸਿੰਘ ਬਾਹੋਵਾਲ, ਅਰਸ਼ਵੀਰ ਸਿੰਘ ਖ਼ਾਲਸਾ, ਸੁਰਜੀਤ ਸਿੰਘ ਗਿੱਲ, ਜਸਪਾਲ ਸਿੰਘ ਖਾਨਪੁਰ, ਮਨਬੀਰ ਸਿੰਘ ਚੰਬਲਾਂ, ਸਤਨਾਮ ਸਿੰਘ ਨੰਗਲ, ਰਵਿੰਦਰ ਸਿੰਘ ਨੋਨਾਂ ਭੂੰਨੋ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਇਕਬਾਲ ਸਿੰਘ ਜੰਡਿਆਲਾ, ਪਿ੍ੰਸ ਸਿੰਘ ਜੰਡਿਆਲਾ, ਮਲਕੀਤ ਸਿੰਘ ਕਟਾਰੀਆਂ, ਅਮਰਜੀਤ ਸਿੰਘ, ਖੁਸ਼ਵੰਤ ਸਿੰਘ ਮੇਘੋਵਾਲ, ਦਲਵੀਰ ਸਿੰਘ ਬੱਬੂ ਬੈਂਸ, ਗੁਰਮੁੱਖ ਸਿੰਘ ਸੋਢੀ, ਵਿਕਰਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ 9 ਨੂੰ ਅਗਲੀ ਖ਼ਬਰ ਬਾਬਾ ਔਗੜ ਨਾਥ ਦੀ ਯਾਦ 'ਚ ਭੰਡਾਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।