ਮੁਕੇਰੀਆਂ, 4 ਜੂਨ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਤੋਂ ਜਾਣੰੂ ਕਰਵਾਉਣ ਲਈ ਇਕ ਵਿਸ਼ੇਸ਼ ਯਤਨ ਕੀਤਾ | ਸਕੂਲ ਨੇ ਇਸ ਦਿਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਵਿਦਿਆਰਥੀਆਂ ਤੇ ਮਾਪਿਆਂ ਨਾਲ ਵਿਸ਼ੇਸ਼ ਸੰਦੇਸ਼ ਤੇ ਵਾਤਾਵਰਨ ਸੰਭਾਲ ਸੁਝਾਅ ਸਾਂਝੇ ਕੀਤੇ | ਸਟਾਰ ਪਬਲਿਕ ਸਕੂਲ ਦੀ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਕਿਹਾ ਕਿ ਭਾਵੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਕਦੇ ਖ਼ਤਮ ਨਹੀਂ ਹੁੰਦੀ | ਆਓ ਇਸ ਸਮੇਂ ਰੁੱਖ ਲਗਾ ਕੇ, ਪਾਣੀ ਬਚਾ ਕੇ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਕੇ ਸਮੇਂ ਦਾ ਚੰਗਾ ਉਪਯੋਗ ਕਰੀਏ | ਇਸ ਮੌਕੇ ਵਿਦਿਆਰਥੀਆਂ ਨੂੰ ਘਰ ਵਿਚ ਬੂਟੇ ਲਗਾਉਣ ਤੇ ਸਥਾਨਕ ਤੌਰ 'ਤੇ ਵਾਤਾਵਰਨ ਜਾਗਰੂਕਤਾ ਫੈਲਾਉਣ ਵਰਗੀਆਂ ਸਾਧਾਰਨ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਮਾਪਿਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ, ਕਿਉਂਕਿ ਇਸ ਨੇ ਬੱਚਿਆਂ 'ਚ ਟਿਕਾਊ ਵਿਕਾਸ ਦੇ ਮੁੱਲ ਪੈਦਾ ਕੀਤੇ |