25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਤਲਵਾੜਾ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇਗਾ-ਮੁਨੀਸ਼ ਚੱਢਾ

ਅਜੀਤ ਡੈਸਕ 07-06-2026
ਤਲਵਾੜਾ, 6 ਜੂਨ (ਮਹਿਤਾ)-ਵਿਧਾਨ ਸਭਾ ਹਲਕਾ ਦਸੂਹਾ ਜੋ ਲਗਪਗ 70 ਕਿੱਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ ਜਦਕਿ ਤਲਵਾੜਾ ਨੂੰ ਮੁਕੰਮਲ ਤਹਿਸੀਲ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੌਰਾਨ ਪੰਜਾਬ ਵਿਚ ਲੋਕ ਕਾਂਗਰਸ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ | ਕਾਂਗਰਸ ਦੀ ਸਰਕਾਰ ਆਉਣ ਤੇ ਤਲਵਾੜਾ ਨੂੰ ਹਰ ਹਾਲਤ 'ਚ ਮੁਕੰਮਲ ਤਹਿਸੀਲ ਦਾ ਦਰਜਾ ਦਿੱਤਾ ਜਾਵੇਗਾ | ਇਸ ਸੰਬੰਧੀ ਆਪਣੇ ਤਲਵਾੜਾ ਸਥਿਤ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਮੁਨੀਸ਼ ਚੱਢਾ ਐਮ. ਸੀ. ਨਗਰ ਕੌਂਸਲ ਤਲਵਾੜਾ ਨੇ ਕਿਹਾ ਕਿ ਜੇਕਰ ਤਲਵਾੜਾ ਨੂੰ ਤਹਿਸੀਲ ਦਾ ਦਰਜਾ ਮਿਲ ਜਾਂਦਾ ਹੈ ਤਾਂ ਇਸ ਸਥਾਨ 'ਤੇ ਐਸ. ਡੀ. ਐਮ., ਤਹਿਸੀਲਦਾਰ ਤੇ ਹੋਰ ਮਹਿਕਮਿਆਂ ਦੇ ਦਫ਼ਤਰ ਆ ਜਾਣਗੇ ਅਤੇ ਲੋਕਾਂ ਨੂੰ ਤਲਵਾੜਾ ਤੋਂ ਦਸੂਹਾ 50 ਕਿੱਲੋਮੀਟਰ ਦਾ ਰਸਤਾ ਤੈਅ ਕਰਨ ਲਈ ਨਹੀਂ ਜਾਣਾ ਪਵੇਗਾ |
ਪਿਛਲੀ ਖ਼ਬਰ ਬਾਬਾ ਇਸ਼ਵਰ ਦਾਸ ਮਹਾਰਾਜ ਦਰਬਾਰ ਵਿਖੇ ਮੇਲਾ ਤੇ ਲੰਗਰ ਅੱਜ ਅਗਲੀ ਖ਼ਬਰ ਭੰਗਾਲਾ-ਮਾਨਸਰ ਵਿਚਕਾਰ ਰੇਲਵੇ ਪੁਲ ਨਜ਼ਦੀਕ ਸ਼ੱਕੀ ਹਾਲਤ 'ਚ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।