ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਦੇਸ਼ ਦੀ ਕੇਂਦਰ ਸਰਕਾਰ ਸਿੱਖਾਂ ਦੀ ਪਾਰਲੀਮੈਂਟ ਵਲੋਂ ਜਾਣੀ ਜਾਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣੇ ਚਾਹੀਦੇ ਹਨ, ਜਿਸ ਦੀ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਉਡੀਕ ਕਰ ਰਹੀਆਂ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਸੀਨੀਅਰ ਅਕਾਲੀ ਆਗੂਆਂ ਦੇ ਵਰਕਰਾਂ ਦੀ ਹਾਜ਼ਰੀ 'ਚ ਕੀਤਾ | ਉਨ੍ਹਾਂ ਕਿਹਾ ਕਿ ਕਰੀਬ 15 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਉਦੋਂ ਤੋਂ ਇਕ ਹੀ ਕਮੇਟੀ ਦੇ ਹੱਥਾਂ ਵਿਚ ਪ੍ਰਬੰਧ ਚੱਲ ਰਿਹਾ ਹੈ, ਜਿਸ ਕਰਕੇ ਬਹੁਤ ਵੱਡੀਆਂ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਹਨ ਤੇ ਸਿੱਖ ਸੰਗਤਾਂ ਦਾ ਇਨ੍ਹਾਂ ਬੇਨਿਯਮੀਆਂ ਵਿਰੁੱਧ ਬਹੁਤ ਵੱਡਾ ਵਿਰੋਧ ਵੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਾਦਲ ਪਰਿਵਾਰ ਦੇ ਮਿਲੀ ਭੁਗਤ ਕਰਕੇ ਇਨ੍ਹਾਂ ਚੋਣਾਂ ਨੂੰ ਜਾਣ ਬੁਝ ਕੇ ਟਾਲ ਰਹੀ ਹੈ, ਜੇਕਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਕਦਮ ਨਾ ਚੁੱਕਿਆ ਤਾਂ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਦਿੱਲੀ ਵਿਖੇ ਧਰਨੇ ਦੇਣ ਨੂੰ ਮਜਬੂਰ ਹੋਣਾ ਪਵੇਗਾ | ਇਸ ਮੌਕੇ ਪਾਰਟੀ ਦੇ ਸੀਨੀਅਰ ਜਰਨਲ ਸਕੱਤਰ ਅਵਤਾਰ ਸਿੰਘ ਜੌਹਲ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਬੰਸ ਸਿੰਘ ਮੰਝਪੁਰ, ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਸਕੱਤਰ ਜਨਰਲ ਸੁਖਵਿੰਦਰ ਸਿੰਘ ਮੂਨਕ, ਹਲਕਾ ਸੇਵਾਦਾਰ ਸ਼ਾਮ ਚੁਰਾਸੀ ਮਦਨ ਮੋਹਨ ਸਿੰਘ ਮੂਸਾ, ਸਰਕਲ ਪ੍ਰਧਾਨ ਮੁਕੇਰੀਆਂ ਚੀਫ਼ ਨਿਰਮਲ ਸਿੰਘ, ਸਰਕਲ ਪ੍ਰਧਾਨ ਦਸੂਹਾ ਲਖਵੰਤ ਸਿੰਘ ਚੀਮਾ ਨੇ ਵੀ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਦੀ ਮੰਗ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਟਾਂਡਾ ਜਥੇਦਾਰ ਕਿਰਪਾਲ ਸਿੰਘ ਜਾਜਾ, ਸਰਕਲ ਪ੍ਰਧਾਨ ਟਾਂਡਾ ਸ਼ਹਿਰੀ ਜਸਵਿੰਦਰ ਸਿੰਘ ਸੋਨੰੂ ਟਾਂਡਾ, ਸਰਕਲ ਪ੍ਰਧਾਨ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਸੈਣੀ, ਰਤਨ ਸਿੰਘ ਖੋਖਰ, ਓਾਕਾਰ ਸਿੰਘ ਹੁਸ਼ਿਆਰਪੁਰ, ਇੰਸਪੈਕਟਰ ਗੁਰਦੀਪ ਸਿੰਘ ਦਾਤਾ, ਅਮਰਜੀਤ ਸਿੰਘ ਚੱਕ ਲਾਦੀਆਂ, ਬਲਜੀਤ ਸਿੰਘ ਕਾਨੰੂਗੋ, ਮਨੀ ਸਿੰਘ ਕਲੋਆ, ਬਾਬਾ ਰਜਿੰਦਰ ਸਿੰਘ ਖੁੱਡਾ, ਗੁਰਦੇਵ ਸਿੰਘ ਜੀਆ ਨੱਥਾ, ਪਿ੍ਥੀ ਸਿੰਘ ਬੋਲੇਵਾਲ, ਨੰਬਰਦਾਰ ਹਜ਼ਾਰਾਂ ਸਿੰਘ, ਜਰਨੈਲ ਸਿੰਘ ਲੋਧੀ ਚੱਕ, ਹਰਜੀਤ ਸਿੰਘ ਹਰਸੀ ਪਿੰਡ, ਮੋਹਨਜੀਤ ਸਿੰਘ ਮੂਨਕ ਖ਼ੁਰਦ, ਰਵਿੰਦਰ ਸਿੰਘ ਮੋਮੀ, ਜਰਨੈਲ ਸਿੰਘ ਗੋਮਰਾ, ਸੁਖਬੀਰ ਸਿੰਘ ਕਾਕਾ, ਸੁਖਵਿੰਦਰ ਸਿੰਘ ਬਾਗੀ, ਸੰਦੀਪ ਸਿੰਘ, ਸੁਖਦੇਵ ਸਿੰਘ, ਸੁਖੀ ਸਰਬਣ ਸਿੰਘ ਦਸਮੇਸ਼ ਨਗਰ, ਪਰਮਜੀਤ ਸਿੰਘ ਖ਼ਾਲਸਾ, ਕੁਲਵੰਤ ਸਿੰਘ ਜੌਹਲ, ਡਾ. ਜਸਵੀਰ ਸਿੰਘ ਢਡਿਆਲਾ ਤੇ ਵਰਕਰ ਹਾਜ਼ਰ ਸਨ |