ਦਸੂਹਾ, 9 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਦਸੂਹਾ ਪੁਲਿਸ ਵਲੋਂ ਦੋ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਐਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਵਿਜੇ ਸ਼ਰਮਾ ਪੁੱਤਰ ਮੁਲਖ ਰਾਜ ਵਾਸੀ ਕਿ੍ਸ਼ਨਾ ਐਵੇਨਿਊ ਕਿ੍ਸ਼ਨਾ ਕਾਲੋਨੀ ਦਸੂਹਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ 2 ਕਨਾਲ 8 ਮਰਲੇ ਰਕਬਾ ਪਿੰਡ ਕੈਥਾਂ (ਕਿ੍ਸ਼ਨਾ ਕਾਲੋਨੀ) ਵਿਚ ਹੈ ਇਸ ਦਾ ਮੈਨੂੰ ਵਿਧੂ ਪੁਰੀ ਪੁੱਤਰ ਓਮ ਪ੍ਰਕਾਸ਼ ਵਾਸੀ ਅੰਮਿ੍ਤਸਰ ਨੇ 2006 'ਚ ਮੇਰੇ ਕੋਲੋਂ ਸਾਰੀ ਰਕਮ ਇਸ ਰਕਬੇ ਦੀ ਲੈ ਕੇ ਇਕਰਾਰਨਾਮਾ ਕਰ ਲਿਆ ਸੀ ਪਰ ਉਸ ਨੇ ਇਸ ਰਕਬੇ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਆਪਣੇ ਇਕਰਾਰਨਾਮੇ ਤੋਂ ਮੁਕਰ ਗਿਆ | ਮੈਂ ਵਿਧੂਪੁਰੀ ਦੇ ਖ਼ਿਲਾਫ਼ ਸਿਵਲ ਕੋਰਟ ਦਸੂਹਾ 'ਚ ਕੇਸ ਲਗਾ ਦਿੱਤਾ ਜਿਥੇ ਅਦਾਲਤ ਵਲੋਂ 22.12.23 ਨੂੰ ਵਿਧੂਪੁਰੀ ਨੂੰ ੰ ਹੁਕਮ ਹੋਇਆ ਕਿ ਉਹ ਦੋ ਮਹੀਨੇ ਦੇ ਅੰਦਰ ਅੰਦਰ ਵਿਜੇ ਸ਼ਰਮਾ ਨੂੰ ਇਸ ਰਕਬੇ ਦੀ ਰਜਿਸਟਰੀ ਕਰਵਾ ਕੇ ਦੇਵੇਗਾ ਕਿਉਂਕਿ ਉਹ ਇਸ ਰਕਬੇ ਦੀ ਰਕਮ ਵਿਜੇ ਸ਼ਰਮਾ ਤੋਂ ਹਾਸਿਲ ਕਰ ਚੁੱਕਾ ਹੈ | ਵਿਜੇ ਸ਼ਰਮਾ ਨੇ ਦੱਸਿਆ ਕਿ ਵਿਧੂਪੁਰੀ ਵਲੋਂ ਇਸ ਅਦਾਲਤ ਦੇ ਹੁਕਮ ਸੰਬੰਧੀ ਅਦਾਲਤ ਅਡੀਸ਼ਨਲ ਸੈਸ਼ਨ ਜੱਜ ਹੁਸ਼ਿਆਰਪੁਰ ਵਿਖੇ ਅਪੀਲ ਪਾਈ ਗਈ ਸੀ ਪਰ ਉਸ ਨੂੰ ਕੋਈ ਵੀ ਸਟੇਅ ਨਹੀਂ ਮਿਲਿਆ | ਅਦਾਲਤ 'ਚ ਇਹ ਅਪੀਲ ਪੈਂਡਿੰਗ ਹੈ | ਜਿਸ ਦੀ ਅਗਲੀ ਤਰੀਕ 9.9.2026 ਹੈ | ਵਿਧੂ ਪੁਰੀ ਨੇ ਬਿਨਾਂ ਅਦਾਲਤੀ ਸਟੇਅ ਦੇ ਹੁਕਮਾਂ ਤੋਂ ਇਸ ਰਕਬੇ 'ਚੋਂ 3 ਮਰਲੇ 1 ਸਰਸਾਈ ਪ੍ਰਭਜੋਤ ਕੌਰ ਪਤਨੀ ਸੁਖਵਿੰਦਰ ਸਿੰਘ ਨੂੰ 17.2.2025 ਨੂੰ ਰਜਿਸਟਰੀ ਕਰ ਦਿੱਤੀ | ਮੈਂ 14.5. 26 ਨੂੰ ਇਸ ਜਗ੍ਹਾ ਨੂੰ ਦੇਖਣ ਗਿਆ ਤਾਂ ਮੈਨੂੰ ਦਿਲਬਾਗ ਸਿੰਘ ਤੇ ਸੁਖਵਿੰਦਰ ਸਿੰਘ ਮਿਲੇ | ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਕਬੇ 'ਚੋਂ ਵਿਧੂਪੁਰੀ ਨੇ ਮੇਰੀ ਪਤਨੀ ਪ੍ਰਭਜੋਤ ਕੌਰ ਦੇ ਨਾਂਅ 'ਤੇ 3 ਮਰਲੇ 1 ਸਰਸਾਈ ਦੀ ਰਜਿਸਟਰੀ ਕਰ ਦਿੱਤੀ ਹੈ | ਸੁਖਵਿੰਦਰ ਸਿੰਘ ਨੂੰ ਜਦੋਂ ਮੈਂ ਇਸ ਪਲਾਟ ਦੇ ਝਗੜੇ ਬਾਰੇ ਦੱਸਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਵਿਧੂਪੁਰੀ ਨੇ ਸਾਨੂੰ ਕਿਹਾ ਸੀ ਕਿ ਇਹ ਰਕਬਾ ਮੇਰਾ ਹੈ ਤੇ ਇਹ ਰਕਬਾ ਬਿਨਾਂ ਕਿਸੇ ਬੋਝ ਦੇ ਹੈ ਅਤੇ ਇਸ ਤੇ ਕੋਈ ਵੀ ਅਦਾਲਤੀ ਕੇਸ ਨਹੀਂ ਚੱਲ ਰਿਹਾ ਅਤੇ ਨਾ ਹੀ ਕੋਈ ਸਟੇਅ ਹੈ | ਇਸ ਰਕਬੇ ਦਾ ਸੌਦਾ ਨਰਿੰਦਰ ਕੁਮਾਰ ਪਿੰਕੀ ਨੇ ਕਰਵਾਇਆ ਹੈ ਤੇ ਉਸ ਨੇ ਇਸ ਰਕਬੇ ਦਾ ਕਮਿਸ਼ਨ 20 ਹਜ਼ਾਰ ਰੁਪਏ ਨਕਦੀ ਦੇ ਰੂਪ 'ਚ ਲਏ ਸਨ | ਉਨ੍ਹਾਂ ਦੱਸਿਆ ਕਿ ਵਿਧੂਪੁਰੀ ਨੇ ਨਰਿੰਦਰ ਕੁਮਾਰ ਨਾਲ ਮਿਲ ਕੇ ਮੇਰੇ ਨਾਲ ਠੱਗੀ ਮਾਰੀ ਹੈ ਅਤੇ ਇਸ ਰਕਬੇ ਤੇ ਸੁਖਵਿੰਦਰ ਸਿੰਘ ਨੂੰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ | ਜਦ ਕਿ ਸੁਖਵਿੰਦਰ ਸਿੰਘ ਨੂੰ ਇਹ ਨਹੀਂ ਪਤਾ ਕਿ ਇਹ ਝਗੜੇ ਵਾਲੀ ਜਗ੍ਹਾ ਹੈ | ਐਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਦਸੂਹਾ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ |