03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਅਧਿਆਪਕ ਸਿਖਲਾਈ ਵਰਕਸ਼ਾਪ ਲਗਾਈ

ਅਜੀਤ ਡੈਸਕ 10-06-2026
ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ 'ਚ ਗਰਮੀ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਹੁਨਰ ਦੇ ਵਿਕਾਸ ਲਈ ਵਿਸ਼ੇਸ਼ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ | ਸੀ. ਬੀ. ਐੱਸ. ਈ. ਦੀ ਅਗਵਾਈ 'ਚ ਲਗਾਈ ਸਿਖਲਾਈ ਵਰਕਸ਼ਾਪ ਦਾ ਮੁੱਖ ਟੀਚਾ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਸ਼ੈਲੀਆਂ ਤੇ ਨਵੀਆਂ ਤਕਨੀਕਾਂ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਨਵੇਂ ਸੈਸ਼ਨ 'ਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਸਕੇ | ਦਿੱਲੀ ਅਤੇ ਲੁਧਿਆਣਾ ਤੋਂ ਆਏ ਮਾਹਿਰਾਂ ਨੇ ਆਧੁਨਿਕ ਸਿੱਖਿਆ ਦੀ ਵਰਕਸ਼ਾਪ 'ਚ ਸੀ. ਬੀ. ਐੱਸ. ਈ. ਵਲੋਂ ਵਿਸ਼ੇਸ਼ ਤੌਰ 'ਤੇ ਸੱਦੇ ਗਏ ਸਿੱਖਿਆ ਮਾਹਿਰ ਮਿਰਣਾਲ ਪਾਰਥ, ਸਮਰ ਅੰਸਾਰੀ ਤੇ ਡਾ. ਅਵਨੀਤ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਪਹੁੰਚੇ ਅਤੇ ਵੱਖ-ਵੱਖ ਸੈਸ਼ਨਾਂ 'ਚ ਸਕੂਲ ਦੇ ਅਧਿਆਪਕਾਂ ਦਾ ਮਾਰਗ ਦਰਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਮੌਜੂਦਾ ਦੌਰ 'ਚ ਪੁਰਾਣੇ ਢੰਗ ਨਾਲ ਪੜ੍ਹਾਈ ਦੇ ਬਜਾਏ ਡਿਜੀਟਲ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਬੇਹੱਦ ਜ਼ਰੂਰੀ ਹੋ ਗਿਆ ਹੈ | ਵਰਕਸ਼ਾਪ ਦੌਰਾਨ ਮਿਰਣਾਲ ਪਾਰਥ ਤੇ ਸਮਰ ਅੰਸਾਰੀ ਨੇ ਸਮਾਰਟ ਬੋਰਡ, ਏ. ਆਈ. ਟੂਲਸ ਤੇ ਵਿਉਜਲ ਲਰਨਿੰਗ ਦੇ ਵਿਵਹਾਰਿਕ ਵਰਤੋਂ ਦੀ ਟ੍ਰੇਨਿੰਗ ਦਿੱਤੀ | ਉਨ੍ਹਾਂ ਕਿਹਾ ਕਿ ਜਮਾਤ ਦਾ ਮਾਹੌਲ ਤਣਾਅ ਮੁਕਤ ਤੇ ਖ਼ੁਸ਼ਨੁਮਾ ਰੱਖ ਕੇ ਹੀ ਬੱਚਿਆਂ ਦਾ ਸੰਪੂਰਨ ਵਿਕਾਸ ਕੀਤਾ ਜਾ ਸਕਦਾ ਹੈ | ਡਾ. ਅਵਨੀਤ ਨੇ ਕਲਾ ਏਕੀਕਰਨ ਦੇ ਮਾਧਿਅਮ ਨਾਲ ਸਿੱਖਿਆ ਦੇ ਪੱਧਰ ਨੂੰ ਰੋਚਕ ਤੇ ਰਚਨਾਤਮਿਕ ਬਣਾਉਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੀ ਸਮਾਪਤੀ 'ਤੇ ਸਕੂਲ ਪ੍ਰਬੰਧਨ ਤੇ ਪਿ੍ੰਸੀਪਲ ਨੇ ਦਿੱਲੀ ਤੋਂ ਆਏ ਸਿੱਖਿਆ ਮਾਰਗ ਦਰਸ਼ਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਹਮੇਸ਼ਾ ਤੋਂ ਹੀ ਚੰਗੀ ਸਿੱਖਿਆ ਦੇਣ ਲਈ ਵਚਨਬੱਧ ਰਿਹਾ ਹੈ ਅਤੇ ਇਸ ਟ੍ਰੇਨਿੰਗ ਦਾ ਸਿਧਾ ਲਾਭ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ 'ਚ ਮਿਲੇਗਾ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਬਾਬਾ ਬੂਟਾ ਭਗਤ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।