03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ

ਅਜੀਤ ਡੈਸਕ 10-06-2026
ਮੁਕੇਰੀਆਂ, 8 ਜੂਨ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਤਹਿਸੀਲ ਯੂਨਿਟ ਮੁਕੇਰੀਆਂ ਦੀ ਮੀਟਿੰਗ ਪਿ੍ੰਸੀਪਲ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਮੌਨਸਰ ਮੰਦਰ ਮੁਕੇਰੀਆਂ ਵਿਖੇ ਹੋਈ, ਜਿਸ ਦੇ ਸ਼ੁਰੂ ਵਿਚ ਪਿੰ੍ਰ. ਜਗਜੀਤ ਸਿੰਘ ਵਲੋਂ ਇਸ ਜਥੇਬੰਦੀ ਦੇ ਸੰਸਥਾਪਕ ਜਨਕ ਰਾਜ ਮਹਾਜਨ ਦੇ ਪੋਤਰੇ ਕਾਕਾ ਕੇਸ਼ਵ ਮਹਾਜਨ ਪੁੱਤਰ ਨਵਲ ਮਹਾਜਨ ਦੇ ਚੜ੍ਹਦੀ ਜਵਾਨੀ 'ਚ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਜਾਣ 'ਤੇ ਸੋਗ ਮਤਾ ਪੇਸ਼ ਕੀਤਾ, ਜਿਸ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਵਿਧਾਨਿਕ ਮੰਗਾਂ ਪ੍ਰਤੀ ਸਰਕਾਰ ਦੇ ਨਾਂਹ ਪੱਖੀ ਰਵੱਈਏ 'ਤੇ ਵਿਚਾਰ ਚਰਚਾ ਕੀਤੀ ਗਈ | ਚਰਚਾ ਵਿਚ ਭਾਗ ਲੈਂਦਿਆਂ ਸੁਜਾਨ ਸਿੰਘ, ਪਰਮਜੀਤ ਸਿੰਘ, ਬਿ੍ਜ ਮੋਹਨ ਸੋਨੀ, ਨਿਰਮਲ ਚੰਦ ਛਿੱਬਰ, ਬਲਵਿੰਦਰ ਸਿੰਘ, ਜਸਵੀਰ ਸਿੰਘ, ਗਨੇਸ਼ ਮਹਿਤਾ, ਤੀਰਥ ਸਿੰਘ ਸੈਣੀ ਅਤੇ ਪ੍ਰਮੋਦ ਸ਼ਰਮਾ ਐੱਸ. ਡੀ. ਓ. ਨੇ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਤੀਰਥ ਸਿੰਘ ਡੁਗਰੀ ਵਲੋਂ ਬੀਤੇ ਦਿਨੀਂ ਪਟਿਆਲਾ ਵਿਖੇ ਸਾਂਤੀ ਪੂਰਨ ਧਰਨਾ ਦੇ ਰਹੇ ਨੌਜਵਾਨਾਂ 'ਤੇ ਬੁੱਚੜ ਡੀ. ਐੱਸ. ਪੀ. ਸਮੇਤ ਪੁਲਿਸ ਵਲੋਂ ਕੀਤੇਵਹਿਸ਼ੀਆਨਾ ਲਾਠੀਚਾਰਜ ਦੀ ਕਰੜੀ ਨਿੰਦਾ ਕਰਦਿਆਂ ਸੇਵਾ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ ਬਧੂਪੁਰ, ਕਿ੍ਸ਼ਨ ਚੋਪੜਾ ਤੇ ਨਰਿੰਦਰ ਪਾਲ ਨੇ ਮੰਗ ਕੀਤੀ ਕਿ ਇਸ ਵਹਿਸ਼ੀ ਡੀ. ਐੱਸ. ਪੀ. ਸਿੰਗਲਾ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ | ਪਿ੍ੰਸੀਪਲ ਦਵਿੰਦਰ ਸਿੰਘ ਨੇ ਪੈਨਸ਼ਨਰਾਂ ਦੀਆਂ ਹਾਈ ਕੋਰਟ ਵਿਚ ਚੱਲ ਰਹੀਆਂ ਰਿੱਟਾਂ ਬਾਰੇ ਵਿਸਥਾਰ-ਪੂਰਵਕ ਇਨ੍ਹਾਂ ਦੇ ਸਟੇਟਸ ਬਾਰੇ ਜਾਣਕਾਰੀ ਦਿੱਤੀ | ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਨੇ ਸੂਬਾ ਕਮੇਟੀ ਦੇ ਮੈਂਬਰਾਂ ਵਲੋਂ ਜਿਥੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਬਾਰੇ ਚੱਲ ਰਹੀਆਂ ਰਿੱਟਾਂ ਦੀ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਪੈਰਵਾਈ ਕੀਤੇ ਜਾਣ ਲਈ ਸ਼ਲਾਘਾ ਕੀਤੀ ਉਥੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਵੱਖ-ਵੱਖ ਪੜਾਵਾਂ ਵਿਚ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਮਿਤੀ 17 ਜੂਨ ਨੂੰ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਕੀਤੀ ਜਾਣ ਵਾਲੀ ਕਨਵੈੱਨਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਅੰਚਲ ਸਿੰਘ, ਪ੍ਰਸ਼ੋਤਮ ਸਿੰਘ, ਦਵਿੰਦਰ ਪਾਲ ਸਿੰਘ, ਠਾਕਰ ਕੁਲਦੀਪ ਸਿੰਘ, ਡਾ. ਜੁਗਿੰਦਰ ਸਿੰਘ, ਸੁਰਜੀਤ ਸਿੰਘ ਕਾਨੂੰਗੋ, ਹਰਬੰਸ ਸਿੰਘ ਭਿਕਸ਼ੂ, ਮੋਹਣ ਲਾਲ, ਹਰਪਾਲ ਸਿੰਘ, ਸੁਰਿੰਦਰ ਸਿੰਘ, ਪ੍ਰੀਤਮ ਸਿੰਘ ਢੀਂਡਸਾ, ਜੁਗਿੰਦਰ ਸਿੰਘ ਸੈਣੀ, ਜਗਜੀਵਨ ਸਿੰਘ ਤੇ ਹੋਰ ਪੈਨਸ਼ਨਰ ਹਾਜ਼ਰ ਸਨ |
ਪਿਛਲੀ ਖ਼ਬਰ ਹੱਕਾਂ ਦੀ ਮੰਗ ਕਰਨ ਵਾਲਿਆਂ 'ਤੇ ਲਾਠੀਚਾਰਜ ਕਰਵਾ ਰਹੀ ਹੈ 'ਆਪ' ਸਰਕਾਰ-ਗੇਰਾ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਅਧਿਆਪਕ ਸਿਖਲਾਈ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।