26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਜਪਾ ਨੇਤਾ ਸ਼ੰਭੂ ਨਾਥ ਭਾਰਤੀ ਨੇ 'ਸੰਕਲਪ ਤੋਂ ਸਿਧੀ ਯਾਤਰਾ' ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 12-06-2026
ਮੁਕੇਰੀਆਂ, 11 ਜੂਨ (ਰਾਮਗੜ੍ਹੀਆ)-ਭਾਰਤੀ ਜਨਤਾ ਪਾਰਟੀ ਤੋਂ ਟਿਕਟ ਦੇ ਦਾਅਵੇਦਾਰ ਤੇ ਖੇਤਰ ਦੇ ਪ੍ਰਮੁੱਖ ਨੇਤਾ ਸ਼ੰਭੂ ਨਾਥ ਭਾਰਤੀ ਨੇ ਮੁਕੇਰੀਆਂ ਤੋਂ ਇਕ ਵਿਸ਼ਾਲ ਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ 'ਸੰਕਲਪ ਤੋਂ ਸਿੱਧੀ ਯਾਤਰਾ' ਦੀ ਸ਼ੁਰੂਆਤ ਕੀਤੀ | ਇਹ ਯਾਤਰਾ ਮੁਕੇਰੀਆਂ ਤੋਂ ਸ਼ੁਰੂ ਹੋ ਕੇ ਜੰਮੂ, ਸ੍ਰੀਨਗਰ, ਕਾਰਗਿਲ, ਲੇਹ-ਲੱਦਾਖ, ਰੋਹਤਾਂਗ ਪਾਸ, ਮਨਾਲੀ, ਕੁੱਲੂ, ਮੰਡੀ ਤੇ ਕੀਰਤਪੁਰ ਸਾਹਿਬ-ਰੋਪੜ ਹੁੰਦੇ ਹੋਏ ਵਾਪਸ ਮੁਕੇਰੀਆਂ 'ਚ ਸਮਾਪਤ ਹੋਵੇਗੀ | ਯਾਤਰਾ ਦੀ ਸ਼ੁਰੂਆਤ 'ਤੇ ਸ਼ੰਭੂ ਨਾਥ ਭਾਰਤੀ ਨੇ ਕਿਹਾ ਕਿ ਇਹ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਵਿਜ਼ਨ ਨੂੰ ਸਮਰਪਿਤ ਹੈ | ਜੰਮੂ-ਸ੍ਰੀਨਗਰ ਤੋਂ ਲੈ ਕੇ ਕਾਰਗਿਲ-ਲੱਦਾਖ ਤੱਕ ਧਾਰਾ 370 ਹਟਣ ਤੋਂ ਬਾਅਦ ਜੋ ਸ਼ਾਂਤੀ ਅਤੇ ਵਿਕਾਸ ਆਇਆ ਹੈ, ਉਸ ਨੂੰ ਜਨਤਾ ਤੱਕ ਲੈ ਕੇ ਜਾਣਾ ਅਤੇ ਕੀਰਤਪੁਰ ਸਾਹਿਬ ਵਰਗੀ ਪਵਿੱਤਰ ਭੂਮੀ ਦਾ ਆਸ਼ੀਰਵਾਦ ਲੈ ਕੇ ਖੇਤਰ ਦੀ ਖ਼ੁਸ਼ਹਾਲੀ ਲਈ ਕੰਮ ਕਰਨਾ ਹੀ ਮੇਰਾ ਮੁੱਖ ਸੰਕਲਪ ਹੈ | ਇਸ ਮੌਕੇ ਸਨਾਤਨ ਧਰਮ ਰੱਖਿਆ ਮੰਚ ਦੇ ਪ੍ਰਧਾਨ ਪੰਡਿਤ ਬਿ੍ਜਨੰਦਨ ਸ਼ਰਮਾ, ਉਪ-ਪ੍ਰਧਾਨ ਸਤੀਸ਼ ਮਿਸ਼ਰਾ, ਮਹਾ ਸਚਿਵ ਹਰੀ ਕਿ੍ਸ਼ਨ, ਸਕੱਤਰ ਵਿਵੇਕਾਨੰਦ, ਨਵੀਨ ਸ਼ਰਮਾ, ਟਿੰਕੂ ਅਤੇ ਕਾਰਜਕਾਰਨੀ ਮੈਂਬਰ ਤੇਜੱਸਵੀ ਸ਼ਰਮਾ, ਠਾਕੁਰ ਵਰਿੰਦਰ ਸਿੰਘ ਜਮਵਾਲ ਤੇ ਸਾਬਕਾ ਕਮੇਟੀ ਮੈਂਬਰ ਜਤਿੰਦਰ ਸੋਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁੱਡਾ ਕਾਲੋਨੀ ਮੁਕੇਰੀਆਂ ਵਾਸੀਆਂ ਨੇ ਛਬੀਲ ਲਗਾਈ ਅਗਲੀ ਖ਼ਬਰ ਅਹਿਰਾਣਾ ਕਲਾਂ 'ਚ 21 ਲੱਖ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਮੁਕੰਮਲ-ਡਾ. ਇਸ਼ਾਂਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।