26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰੋਟਰੀ ਆਈ ਬੈਂਕ ਨੇ ਵਿਸ਼ਵ ਨੇਤਰਦਾਨ ਦਿਵਸ ਮਨਾਇਆ

ਅਜੀਤ ਡੈਸਕ 12-06-2026
ਹੁਸ਼ਿਆਰਪੁਰ, 11 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਅੰਤਰਰਾਸ਼ਟਰੀ ਨੇਤਰ ਦਾਨ ਦਿਵਸ ਪ੍ਰਧਾਨ ਜੇ. ਬੀ. ਬਹਿਲ ਦੀ ਅਗਵਾਈ ਹੇਠ ਮਨਾਇਆ | ਇਸ ਮੌਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਜੇ. ਬੀ. ਬਹਿਲ ਨੇ ਦੱਸਿਆ ਕਿ ਦੁਨੀਆ ਭਰ 'ਚ ਨੇਤਰਹੀਣ ਲੋਕਾਂ ਦੀ ਗਿਣਤੀ ਲੱਖਾਂ ਤੋਂ ਵੱਧ ਕੇ ਕਰੋੜਾਂ ਤੱਕ ਪਹੁੰਚ ਚੁੱਕੀ ਹੈ | ਇਸ ਮੌਕੇ ਈਸ਼ਾਨ ਜੈਨ, ਮੁਕੇਸ਼ ਵਰਮਾ ਤੇ ਅਨੀਸ਼ਾ ਵਾਲੀਆ ਨੇ ਨੇਤਰ ਦਾਨ ਕਰਨ ਦਾ ਸੰਕਲਪ ਲਿਆ | ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਨੇਤਰ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਸਕੱਤਰ ਪ੍ਰੋ. ਦਲਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਦੇ 4,168 ਨੇਤਰਹੀਣ ਵਿਅਕਤੀਆਂ ਨੂੰ ਮੁਫ਼ਤ ਰੌਸ਼ਨੀ ਪ੍ਰਦਾਨ ਕਰਵਾ ਚੁੱਕੀ ਹੈ | ਇਸ ਮੌਕੇ ਪ੍ਰੋ. ਦਲਜੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਜੇ ਅਰੋੜਾ, ਅਸ਼ਵਨੀ ਕੁਮਾਰ ਦੱਤਾ, ਜਸਵੀਰ ਕੰਵਰ, ਕਿ੍ਸ਼ਨ ਕਿਸ਼ੋਰ, ਜਗਦੀਸ਼ ਅਗਰਵਾਲ, ਅੰਮਿ੍ਤਜੋਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਪੈਟਰੋਲੀਅਮ ਪੰਪ ਦਸੂਹਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਸੁਸਾਇਟੀ ਨੂੰ ਵਿਧਾਇਕ ਐਡਵੋਕੇਟ ਘੁੰਮਣ ਵਲੋਂ ਇਕ ਲੱਖ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।