28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੁਰੂ ਹਰਿਗੋਬਿੰਦ ਪੈਟਰੋਲੀਅਮ ਪੰਪ ਦਸੂਹਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਅਜੀਤ ਡੈਸਕ 12-06-2026
ਦਸੂਹਾ, 11 ਜੂਨ (ਕੌਸ਼ਲ)-ਗੁਰੂ ਹਰਿਗੋਬਿੰਦ ਪੈਟਰੋਲੀਅਮ ਪੰਪ ਉਸਮਾਨ ਸ਼ਹੀਦ (ਦਸੂਹਾ) ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਡਾ. ਹਰਸਿਮਰਤ ਸਿੰਘ ਸੰਨੀ ਸਾਹੀ ਵਲੋਂ ਕੀਤੀ ਗਈ | ਇਸ ਮੌਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਹੋਕਾ ਦਿੰਦਿਆਂ ਡਾ. ਸੰਨੀ ਸਾਹੀ ਦੀ ਅਗਵਾਈ ਹੇਠ 100 ਤੋਂ ਵੱਧ ਪਰਿਵਾਰਾਂ ਨੂੰ ਬੂਟੇ ਮੁਫ਼ਤ ਵੰਡੇ ਗਏ | ਇਸ ਮੌਕੇ ਡਾ. ਸਾਹੀ ਨੇ ਬੂਟੇੇ ਲੈਣ ਆਏ ਲੋਕਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਣ ਵੀ ਕਰਵਾਇਆ | ਇਸ ਮੌਕੇ ਡਾ. ਸੰਨੀ ਸਾਹੀ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਵੱਧ ਰਹੀ ਗਰਮੀ ਅਤੇ ਗਲੋਬਲ ਵਾਰਮਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਬੂਟੇ ਲਗਾਉਣਾ ਬੇਹੱਦ ਜ਼ਰੂਰੀ ਹੈ | ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ | ਇਸ ਮੌਕੇ ਪੈਟਰੋਲ ਪੰਪ ਦੇ ਸਟਾਫ਼ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਲਾਘਾਯੋਗ ਯੋਗਦਾਨ ਪਾਇਆ | ਇਸ ਮੌਕੇ ਬੂਟੇ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਡਾ. ਸਾਹੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਸਮਾਜ ਨੂੰ ਹਰਿਆ-ਭਰਿਆ ਬਣਾਉਣ ਵਿਚ ਸਾਰਥਿਕ ਸਿੱਧ ਹੁੰਦੀਆਂ ਹਨ | ਇਸ ਮੌਕੇ ਕਰਨਪਾਲ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬੂਟੀ ਸ਼ਾਹ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਟਾਂਡਾ ਵਿਖੇ ਸਮਾਪਤ ਅਗਲੀ ਖ਼ਬਰ ਰੋਟਰੀ ਆਈ ਬੈਂਕ ਨੇ ਵਿਸ਼ਵ ਨੇਤਰਦਾਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।