26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਾਬਾ ਬੂਟੀ ਸ਼ਾਹ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਟਾਂਡਾ ਵਿਖੇ ਸਮਾਪਤ

ਅਜੀਤ ਡੈਸਕ 12-06-2026
ਟਾਂਡਾ ਉੜਮੁੜ, 11 ਜੂਨ (ਭਗਵਾਨ ਸਿੰਘ ਸੈਣੀ)–ਨਜ਼ਦੀਕ ਐੱਫ. ਸੀ. ਆਈ. ਗੁਦਾਮ ਦਸਮੇਸ਼ ਨਗਰ ਟਾਂਡਾ ਹੁਸ਼ਿਆਰਪੁਰ ਵਿਖੇ ਦਰਬਾਰ ਬਾਬਾ ਬੂਟੀ ਸ਼ਾਹ ਜੀ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਮਨਾਇਆ ਗਿਆ | ਮੇਲੇ ਦਾ ਆਯੋਜਨ ਮੇਲਾ ਪ੍ਰਬੰਧਕ ਨੰਬਰਦਾਰ ਜੱਗਜੀਵਨ ਸਿੰਘ ਜੱਗੀ, ਪ੍ਰਧਾਨ ਜਸਵੰਤ ਸਿੰਘ ਪੱਪੂ, ਮਨਦੀਪ ਸਿੰਘ ਬੱਬੂ ਤੇ ਬਾਬਾ ਬੂਟੀ ਸ਼ਾਹ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਕੀਤਾ | ਇਸ ਮੌਕੇ ਸਾਬਕਾ ਕੈਬਿਨਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਚੇਅਰਮੈਨ ਹਰਮੀਤ ਸਿੰਘ ਅÏਲਖ, ਰਜਿੰਦਰ ਸਿੰਘ ਮਾਰਸ਼ਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਵਿੰਦਰ ਸਿੰਘ ਅਰੋੜਾ, ਸਰਪੰਚ ਗੁਰਮੀਤ ਸਿੰਘ ਰੱਲਹਨ ਆਦਿ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ | ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਤੇ ਸੂਫ਼ੀ ਪਰੰਪਰਾ ਦੀ ਅਦਭੁਤ ਝਲਕ ਵੇਖਣ ਨੂੰ ਮਿਲੀ | ਪ੍ਰਸਿੱਧ ਗਾਇਕਾ ਨੇਹਾ ਸ਼ਰਮਾ, ਹਰਮਨ, ਜਰਮਨ ਸਮੇਤ ਹੋਰ ਕਲਾਕਾਰਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਕਲਾਕਾਰਾਂ ਵਲੋਂ ਪੇਸ਼ ਕੀਤੇ ਸੂਫ਼ੀਆਨਾ ਕਲਾਮ, ਲੋਕ ਗੀਤ ਤੇ ਸਭਿਆਚਾਰਕ ਰੰਗਾਂ ਨਾਲ ਭਰੇ ਪ੍ਰੋਗਰਾਮਾਂ ਨੇ ਦਰਸ਼ਕਾਂ ਨੂੰ ਦੇਰ ਸ਼ਾਮ ਤੱਕ ਮੰਤਰ ਮੁਗਧ ਰੱਖਿਆ | ਇਸ ਮੌਕੇ ਸੰਗਤ ਸਿੰਘ ਗਿਲਜੀਆਂ ਨੇ ਆਖਿਆ ਕਿ ਅਜਿਹੇ ਸਭਿਆਚਾਰਕ ਮੇਲੇ ਜਿਥੇ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ ਉਥੇ ਭਰਾਤਰੀ ਭਾਵਨਾ ਨੂੰ ਵੀ ਪ੍ਰਫੁੱਲਿਤ ਕਰਦੇ ਹਨ | ਇਸ ਦੌਰਾਨ ਸੀਨੀਅਰ ਆਗੂ ਆਮ ਆਦਮੀ ਪਾਰਟੀ, ਚੇਅਰਮੈਨ ਸਰ ਮਾਰਸ਼ਲ ਸਕੂਲ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਜਿੰਦਰ ਮਾਰਸ਼ਲ ਤੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਅÏਲਖ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਲਈ ਅਜਿਹੇ ਮੇਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ | ਮੇਲਾ ਪ੍ਰਬੰਧਕਾਂ ਨੇ ਪਹੁੰਚੀਆਂ ਸੰਗਤਾਂ, ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬੂਟੀ ਸ਼ਾਹ ਜੀ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਉਪਰਾਲੇ ਭਵਿੱਖ 'ਚ ਵੀ ਜਾਰੀ ਰਹਿਣਗੇ | ਇਸ ਮੌਕੇ ਮੇਲਾ ਪ੍ਰਬੰਧਕ ਨੰਬਰਦਾਰ ਜਗਜੀਵਨ ਜੱਗੀ ਪ੍ਰਧਾਨ ਜਸਵੰਤ ਸਿੰਘ ਪੱਪੂ ਤੇ ਪ੍ਰਬੰਧਕ ਕਮੇਟੀ ਵਲੋਂ ਆਈਆਂ ਹੋਈਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸਲ, ਰਜੇਸ਼ ਲਾਡੀ, ਰਕੇਸ਼ ਬਿੱਟੂ, ਜੀਤਾ ਸਰਪੰਚ, ਸੁਖਜੀਤ ਸਿੰਘ ਝਾਂਸਾਵਾਲਾ, ਜਸਪ੍ਰੀਤ ਸੈਣੀ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ ਹੁਸ਼ਿਆਰਪੁਰ, ਪੰਕਜ ਸਚਦੇਵਾ, ਸੋਨੂ ਖੁੱਲਰ, ਆਸੂ ਵੈਦ, ਜਸਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਤਾਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਸੀ ਸਮਾਜਿਕ ਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਅੱਜ ਰੱਖਣਗੇ ਡਿਸਪੈਂਸਰੀ ਦੀ ਉਸਾਰੀ ਦਾ ਨੀਂਹ ਪੱਥਰ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਪੈਟਰੋਲੀਅਮ ਪੰਪ ਦਸੂਹਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।