26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿੱਖੀ ਵਿਰਸਾ ਵੈੱਲਫੇਅਰ ਸੁਸਾਇਟੀ ਨੇ ਸੰਗਤਾਂ ਨੂੰ ਇਤਿਹਾਸਿਕ ਗੁਰਧਾਮਾਂ ਤੇ ਮਣੀਕਰਨ ਸਾਹਿਬ ਦੀ 3 ਰੋਜ਼ਾ ਯਾਤਰਾ ਕਰਵਾਈ

ਅਜੀਤ ਡੈਸਕ 12-06-2026
ਦਸੂਹਾ, 11 ਜੂਨ (ਭੁੱਲਰ)-ਸਿੱਖੀ ਵਿਰਸਾ ਵੈੱਲਫੇਅਰ ਸੁਸਾਇਟੀ ਵਲੋਂ ਸੰਗਤਾਂ ਨੂੰ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਤੇ ਮਣੀਕਰਨ ਸਾਹਿਬ ਦੀ ਤਿੰਨ ਰੋਜ਼ਾ ਯਾਤਰਾ ਕਰਵਾਈ ਗਈ | ਇਹ ਯਾਤਰਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਜੈਕਾਰਿਆਂ ਦੀ ਗੂੰਜ 'ਚ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ, ਬਾਬਾ ਬੁੱਢਣ ਸ਼ਾਹ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਰਵਾਲਸਰ, ਮੰਡੀ ਸਕੇਤ, ਭੁੰਤਰ, ਮਣੀਕਰਨ ਸਾਹਿਬ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤੀ | ਸਿੱਖੀ ਵਿਰਸਾ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਬੀਬੀ ਸ਼ੀਤਲ ਕੌਰ ਨੇ ਦੱਸਿਆ ਕਿ ਇਸ ਯਾਤਰਾ ਵਿਚ ਬੋਦਲ, ਬੋਦਲ ਛਾਉਣੀ, ਬੇਰਸ਼ਾ, ਝਿੰਗੜ ਕਲਾ, ਕਾਲਾ ਝਿੰਗੜ, ਦਸੂਹਾ, ਟਾਂਡਾ, ਝਿੰਗੜ ਖ਼ੁਰਦ, ਰੰਧਾਵਾ, ਜੰਡੌਰ, ਮੁਕੇਰੀਆਂ ਤੋਂ ਇਲਾਵਾ ਹੋਰ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਸੰਗਤਾਂ ਨੂੰ ਯਾਤਰਾ ਕਰਵਾਈ ਜਾ ਰਹੀ ਹੈ | ਉਨ੍ਹਾਂ ਹੋਰ ਦੱਸਿਆ ਕਿ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰੀਠਾ ਸਾਹਿਬ ਦੀ ਵੀ ਯਾਤਰਾ ਸੰਗਤਾਂ ਨੂੰ ਕਰਵਾਈ ਜਾਵੇਗੀ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਨਮਨਜੋਤ ਸਿੰਘ ਲੁਧਿਆਣਾ, ਸਿਮਰਪ੍ਰੀਤ ਸਿੰਘ ਬੋਦਲ, ਸਰਬਜੀਤ ਸਿੰਘ ਲੁਧਿਆਣਾ, ਨਿਰਮਲਜੀਤ ਕੌਰ ਭੁੱਲਰ, ਕਿਰਮਨਜੀਤ ਕੌਰ ਬੋਦਲ, ਰਣਜੀਤ ਕੌਰ ਲੁਧਿਆਣਾ, ਸਹਿਜਲੀਨ ਕੌਰ, ਬਲਜੀਤ ਕੌਰ, ਹਰਵਿੰਦਰ ਕੌਰ, ਜਸਬੀਰ ਕੌਰ, ਨਿਰਮਲਾ ਦੇਵੀ, ਮਨਦੀਪ ਕੌਰ, ਕਮਲੇਸ਼ ਕੌਰ, ਹਰਪ੍ਰੀਤ ਕੌਰ, ਸੋਨੀਆ, ਕੁਲਦੀਪ ਕੌਰ, ਅਮਰਦੀਪ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੇਰੀ ਰਸੋਈ ਯੋਜਨਾ ਸ਼ਲਾਘਾਯੋਗ ਕਦਮ-ਜਗਮੋਹਨ ਸਿੰਘ ਬੱਬੂ ਘੁੰਮਣ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।