26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 12-06-2026
ਹੁਸ਼ਿਆਰਪੁਰ, 11 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹਰਜਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਬੁਲਾਰਿਆਂ ਅਵਤਾਰ ਸਿੰਘ ਝਿੰਗੜ ਚੇਅਰਮੈਨ, ਕਸ਼ਮੀਰਾ ਸਿੰਘ ਹਰਗੜ੍ਹ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਮਿਨਹਾਸ ਕੈਸ਼ੀਅਰ, ਰਾਜਿੰਦਰ ਸਿੰਘ ਆਜ਼ਾਦ ਜੁਆਇੰਟ ਸਕੱਤਰ, ਪ੍ਰਵੀਨ ਕੁਮਾਰ ਮਾਹਿਲਪੁਰੀ ਤੇ ਹਰਦੀਪ ਸਿੰਘ ਯਾਰਡ ਮਾਸਟਰ ਨੇ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਸ਼ਹਿ 'ਤੇ ਪੰਜਾਬ ਪੁਲਿਸ ਨੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਜੋ ਲਾਠੀਚਾਰਜ ਕੀਤਾ, ਉਹ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੈਨਸ਼ਨਰਾਂ/ਮੁਲਾਜ਼ਮਾਂ ਦੇ ਡੀ. ਏ. ਤਾਂ ਕੀ ਤਨਖ਼ਾਹਾਂ ਖੋਹਣ ਨੂੰ ਫਿਰ ਰਹੀ ਹੈ, ਪਰ ਮੁਲਾਜ਼ਮ/ਪੈਨਸ਼ਨਰ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ 'ਚ ਪੂਰੀ ਤਰ੍ਹਾਂ ਖੜ੍ਹੀ ਹੈ | ਇਸ ਮੌਕੇ ਰਾਮ ਪ੍ਰਕਾਸ਼, ਮੁਖ਼ਤਿਆਰ ਸਿੰਘ, ਅਵਤਾਰ ਸਿੰਘ ਜੱਟ ਪੁਰੀ, ਸਰਵਣ ਸਿੰਘ ਯਾਰਡ ਮਾਸਟਰ, ਬਲਬੀਰ ਸਿੰਘ, ਹਰਦੀਪ ਸਿੰਘ, ਗੁਰੂਦੱਤ, ਜੋਗਰਾਜ, ਬਾਲ ਕਿ੍ਸ਼ਨ,ਬਖ਼ਸ਼ੀਸ਼ ਸਿੰਘ, ਰਣਜੀਤ ਸਿੰਘ, ਰਤਨ ਸਿੰਘ, ਜਗਜੀਤ ਸਿੰਘ, ਸੋਹਣ ਲਾਲ ਚੱਕ ਗੁਜ਼ਰਾਂ, ਬਲਵਿੰਦਰ ਸਿੰਘ, ਪ੍ਰਵੀਨ ਕੁਮਾਰ, ਗੋਪਾਲ ਕਿ੍ਸ਼ਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਰੋੜਾ ਵੰਸ਼ ਸਭਾ ਵਲੋਂ ਹੋਣਹਾਰ ਵਿਦਿਆਰਥਣ ਹਰਸ਼ਿਤਾ ਖੱਟਰ ਦਾ ਸਨਮਾਨ ਅਗਲੀ ਖ਼ਬਰ ਐਮ. ਐਸ. ਸੀ. (ਆਈ. ਟੀ.) ਦੇ ਨਤੀਜੇ 'ਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ 'ਵਰਸਿਟੀ 'ਚੋਂ ਦੂਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।