30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਹੋਇਆ ਬੀਤ ਇਲਾਕੇ ਦਾ ਵਿਕਾਸ-ਭੁੱਲੇਵਾਲ ਰਾਠਾਂ

ਅਜੀਤ ਡੈਸਕ 14-06-2026
ਬੀਣੇਵਾਲ, 13 ਜੂਨ (ਬੈਜ ਚੌਧਰੀ)-ਹਲਕਾ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਬੀਤ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਨਾਨੋਵਾਲ ਦੇ ਨਿਵਾਸ ਤੇ ਬੀਤ ਇਲਾਕੇ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਬੀਤ ਇਲਾਕੇ ਦੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਡੱਲੇਵਾਲ ਵਿਖੇ 66 ਕੇ. ਵੀ. ਸਬ ਸਟੇਸ਼ਨ ਬਿਜਲੀ ਗਰਿੱਡ ਦਾ ਨਿਰਮਾਣ, ਬੀਣੇਵਾਲ (ਝੁੰਗੀਆਂ) ਵਿਖੇ 30 ਬਿਸਤਰਿਆਂ ਦੇ ਸੀ. ਐਚ. ਸੀ. ਹਸਪਤਾਲ ਦਾ ਨਿਰਮਾਣ, ਅੱਡਾ ਝੁੰਗੀਆਂ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੱਕ 18 ਫੁੱਟ ਚੌੜੀ ਸੜਕ ਦਾ ਨਿਰਮਾਣ, ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਮਹਾਰਾਜ ਦੀ 125 ਕਰੋੜ ਦੀ ਲਾਗਤ ਵਾਲੀ ਯਾਦਗਾਰ (ਮੀਨਾਰ ਏ ਬੇਗਮਪੁਰਾ) ਦਾ ਨਿਰਮਾਣ ਦੇ ਕੰਮ ਕਰਵਾਏ ਗਏ ਸਨ | ਇਸ ਤੋਂ ਇਲਾਵਾ ਬੀਤ ਇਲਾਕੇ ਦੇ ਪਿੰਡਾਂ 'ਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ, ਸਿੰਚਾਈ ਲਈ ਡੂੰਘੇ ਟਿਊਬਵੈੱਲ, ਸਕੂਲਾਂ ਤੇ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਗੱਫੇ ਦਿੱਤੇ ਗਏ ਸਨ, ਪਰ ਅਫ਼ਸੋਸ ਦੀ ਗਲ ਇਹ ਹੈ ਕਿ ਉਸ ਤੋਂ ਬਾਅਦ ਪੰਜਾਬ ਦੀਆਂ ਬਣੀਆਂ ਦੋਨੋ ਸਰਕਾਰਾਂ ਨੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ | ਇਸ ਮੌਕੇ ਸੀਨੀਅਰ ਅਕਾਲੀ ਲੀਡਰ ਅਵਤਾਰ ਸਿੰਘ ਨਾਨੋਵਾਲ, ਜੋਗਾ ਸਿੰਘ ਇਬਰਾਹੀਮਪੁਰ, ਬੀਤ ਸਰਕਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਮਾਨਸੋਵਾਲ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ, ਯੂਥ ਆਗੂ ਅਜੇ ਖੇਪੜ, ਤਰਸੇਮ ਕਸਾਣਾ ਜ਼ਿਲ੍ਹਾ ਉਪ ਪ੍ਰਧਾਨ, ਭਾਗ ਸਿੰਘ ਖੁਰਾਲੀ, ਸਾਬਕਾ ਸਰਪੰਚ ਮੰਗਤ ਸਿੰਘ ਦਿਆਲ, ਜਸਵੀਰ ਸਿੰਘ ਖੁਰਾਲੀ, ਮਾ. ਕੇਸ਼ਵ ਟਿੱਬੀਆਂ, ਗੁਰਮੀਤ ਸਿੰਘ ਨਾਨੋਵਾਲ, ਸਤਨਾਮ ਸਿੰਘ ਬੀਣੇਵਾਲ, ਸਤਨਾਮ ਸਿੰਘ ਪੰਨੂੰ, ਜੈ ਚੰਦ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਕਾਬਲ ਸਿੰਘ ਮਾਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਕੁਲਵੀਰ ਸਿੰਘ ਡੋਗਰਪੁਰ ਅਕਾਲੀ ਦਲ ਐੱਸ. ਸੀ. ਵਿੰਗ ਹਲਕਾ ਗੜ੍ਹਸ਼ੰਕਰ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।