30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਬਲ ਸਿੰਘ ਮਾਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 14-06-2026
ਗੜ੍ਹਸ਼ੰਕਰ, 13 ਜੂਨ (ਧਾਲੀਵਾਲ)-ਗੜ੍ਹਸ਼ੰਕਰ ਨਿਵਾਸੀ ਹਰਦੀਪ ਸਿੰਘ ਮਾਨ (ਬਾਬਾ ਦੀਪਾ) ਅਤੇ ਕੁਲਵਿੰਦਰ ਸਿੰਘ ਮਾਨ (ਡਿਪਟੀ) ਦੇ ਪਿਤਾ ਕਾਬਲ ਸਿੰਘ ਮਾਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਮੱਟ ਸਾਹਿਬ, ਬੰਗਾ ਰੋਡ ਫਤਹਿਪੁਰ ਕਲਾਂ ਵਿਖੇ ਕਰਵਾਇਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਦੇ ਨਾਮ ਦੇ ਦੋ ਵੱਖ-ਵੱਖ ਜਥਿਆਂ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਡਾ. ਹਰਵਿੰਦਰ ਸਿੰਘ ਬਾਠ ਸਮਾਜ ਸੇਵੀ, ਕਰਨੈਲ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ 'ਆਪ' ਆਗੂ ਚਰਨਜੀਤ ਸਿੰਘ ਚੰਨੀ ਤੇ ਕੌਂਸਲਰ ਹਰਿੰਦਰ ਮਾਨ ਨੇ ਕਾਬਲ ਸਿੰਘ ਮਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਮਿਲਣਸਾਰ ਤੇ ਬਹੁਪੱਖੀ ਸ਼ਖ਼ਸੀਅਤ 'ਤੇ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ 'ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਮਾਨ, ਚੌਧਰੀ ਅਸ਼ੋਕ, ਐਡਵੋਕੇਟ ਜਸਵੀਰ ਸਿੰਘ ਰਾਏ, ਐਡਵੋਕੇਟ ਪੰਕਜ ਕ੍ਰਿਪਾਲ, ਪਿ੍ੰਸ ਚੌਧਰੀ, ਸਰਬਜੀਤ ਸਿੰਘ ਮਾਨ ਯੂ.ਐੱਸ.ਏ., ਠੇਕੇਦਾਰ ਹਰਦਿਆਲ ਸਿੰਘ, ਮਨਜੀਤ ਸਿੰਘ ਭੁੱਲਰ, ਸਰਬਜੀਤ ਸਿੰਘ ਮਾਨ ਯੂ.ਐੱਸ.ਏ., ਅਮਨਦੀਪ ਸਿੰਘ ਬੈਂਸ, ਜਰਨੈਲ ਸਿੰਘ ਨਾਗਰਾ, ਢਾਡੀ ਉਂਕਾਰ ਸਿੰਘ ਮਾਨ ਕੁੱਕੜਾਂ ਵਾਲੇ, ਪ੍ਰਣਵ ਕ੍ਰਿਪਾਲ, ਡਾ. ਕ੍ਰਿਸ਼ਨ ਬੱਧਣ, ਪਰਮਜੀਤ ਪੰਮੀ, ਪਵਨ ਕੁਮਾਰ, ਮਹਿੰਦਰ ਸਿੰਘ ਗੜ੍ਹਸ਼ੰਕਰੀ ਤੇ ਹੋਰ ਹਾਜ਼ਰ ਹੋਏ |
ਪਿਛਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ 'ਚ 'ਆਪ' ਦੀ ਜਿੱਤ ਸਰਕਾਰ ਦੇ ਵਿਕਾਸ ਤੇ ਇਮਾਨਦਾਰ ਰਾਜਨੀਤੀ 'ਤੇ ਮੋਹਰ-ਡਾ. ਰਵਜੋਤ ਸਿੰਘ ਅਗਲੀ ਖ਼ਬਰ ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਹੋਇਆ ਬੀਤ ਇਲਾਕੇ ਦਾ ਵਿਕਾਸ-ਭੁੱਲੇਵਾਲ ਰਾਠਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।