25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

25 ਤੋਂ 28 ਜੂਨ ਤੱਕ ਤਲਵਾੜਾ ‘ਚ ਕੱਪੜੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ - ਸ਼ਿਵਮ ਬਖ਼ਸ਼ੀ

ਅਜੀਤ ਡੈਸਕ 17-06-2026

ਤਲਵਾੜਾ, 16 ਜੂਨ (ਐੱਚ.ਐੱਸ.ਮਿੱਠੂ)- ਕੱਪੜਾ ਯੂਨੀਅਨ ਤਲਵਾੜਾ ਦੀ ਇਕ ਅਹਿਮ ਮੀਟਿੰਗ ਸ਼ਿਵਮ ਬਖ਼ਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਾਲਾਨਾ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸ਼ਹਿਰ ਦੀਆਂ ਸਾਰੀਆਂ ਕੱਪੜੇ ਦੀਆਂ ਦੁਕਾਨਾਂ 25 ਜੂਨ ਤੋਂ 28 ਜੂਨ 2026 ਤੱਕ ਬੰਦ ਰਹਿਣਗੀਆਂ। ਮੀਟਿੰਗ ਵਿਚ ਯੂਨੀਅਨ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਇਸ ਫ਼ੈਸਲੇ ਦੀ ਪਾਲਨਾ ਕਰਨ ਲਈ ਆਪਣੀ ਸਹਿਮਤੀ ਦਿੱਤੀ। ਉਪ ਪ੍ਰਧਾਨ ਹਰਸ਼ ਵਧਵਾ ਨੇ ਕਿਹਾ ਕਿ ਕੱਪੜਾ ਯੂਨੀਅਨ ਤਲਵਾੜਾ ਸ਼ਹਿਰ ਵਪਾਰ ਮੰਡਲ ਦੇ ਗਠਨ ਅਤੇ ਉਸ ਦੇ ਮਜ਼ਬੂਤ ਸੰਚਾਲਨ ਲਈ ਪੂਰਾ ਸਹਿਯੋਗ ਦੇਵੇਗੀ। ਮੈਂਬਰਾਂ ਨੇ ਵਪਾਰੀਆਂ ਦੀ ਏਕਤਾ, ਹੱਕਾਂ ਦੀ ਰੱਖਿਆ ਅਤੇ ਸ਼ਹਿਰ ਦੇ ਵਪਾਰਕ ਵਿਕਾਸ ਲਈ ਵਪਾਰ ਮੰਡਲ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਯੂਨੀਅਨ ਨੇ ਸਮੂਹ ਵਪਾਰੀਆਂ ਨੂੰ ਇਸ ਫ਼ੈਸਲੇ ਦਾ ਸਤਿਕਾਰ ਕਰਦੇ ਹੋਏ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਫੁੱਟਬਾਲ ਦੇ ਸਟਾਰ ਖਿਡਾਰੀ ਸਰਪ੍ਰੀਤ ਦੇ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਟੀਮ ’ਚ ਖੇਡਣ ਦੇ ਚੱਲਦਿਆਂ ਨਾਨਕੇ ਘਰ ਖ਼ੁਸ਼ੀ ਦਾ ਮ... ਅਗਲੀ ਖ਼ਬਰ ਬਾਬਾ ਸੁਖਨਾ ਭਗਤ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।