25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਫੁੱਟਬਾਲ ਦੇ ਸਟਾਰ ਖਿਡਾਰੀ ਸਰਪ੍ਰੀਤ ਦੇ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਟੀਮ ’ਚ ਖੇਡਣ ਦੇ ਚੱਲਦਿਆਂ ਨਾਨਕੇ ਘਰ ਖ਼ੁਸ਼ੀ ਦਾ ਮਾਹੌਲ

ਅਜੀਤ ਡੈਸਕ 17-06-2026

ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਫੀਫਾ ਵਰਲਡ ਕੱਪ ਦਾ ਕਰੇਜ਼ ਪੰਜਾਬ ਵਿਚ ਹੀ ਨਹੀਂ, ਬਲਕਿ ਪੂਰੇ ਭਾਰਤ ਵਿਚ ਹੈ। ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਨਾਲ ਲੱਗਦੇ ਕਸਬਾ ਮਾਹਿਲਪੁਰ ਦਾ ਇੱਕ ਖਿਡਾਰੀ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਟੀਮ ਵਿਚ ਖੇਡ ਰਿਹਾ ਹੈ, ਜਿਸ ਦਾ ਨਾਮ ਸਰਪ੍ਰੀਤ ਹੈ। ਅੱਜ ਜਦੋਂ ਸਰਪ੍ਰੀਤ ਦੇ ਨਾਨਕੇ ਪਿੰਡ ਢਾਡਾ ਖ਼ੁਰਦ ਪਹੁੰਚ ਕੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਪ੍ਰਿੰਸੀਪਲ ਸੁਖਚੈਨ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਰਪ੍ਰੀਤ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਟੀਮ ‘ਚ ਖੇਡ ਰਿਹਾ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਦੱਸਿਆ ਕਿ ਸਰਪ੍ਰੀਤ ਲੰਬੇ ਸਮੇਂ ਤੋਂ ਹੀ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਉਹ ਸਾਲ 2017 ਵਿਚ ਪੰਜਾਬ ਆਇਆ ਸੀ। ਉਨ੍ਹਾਂ ਕਿਹਾ ਕਿ ਸਰਪ੍ਰੀਤ ਦਾ ਫੁੱਟਬਾਲ ਪ੍ਰਤੀ ਜਨੂੰਨ ਬਹੁਤ ਜ਼ਿਆਦਾ ਹੈ ਅਤੇ ਉਸਦੇ ਪਰਿਵਾਰ ਨੇ ਵੀ ਉਸਦੇ ਇਸ ਜਨੂੰਨ ਨੂੰ ਪੂਰਾ ਕਰਨ ਵਿਚ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਦਿਨ ਸਰਪ੍ਰੀਤ ਦੀ ਚੋਣ ਫੀਫਾ (ਵਰਲਡ ਕੱਪ/ਕੁਆਲੀਫਾਇਰ) ਲਈ ਹੋਈ ਸੀ, ਉਸ ਦਿਨ ਉਸਦੀ ਮਾਤਾ ਵੱਲੋਂ ਸ਼ੁਕਰਾਨਾ ਕਰਨ ਲਈ ਇੱਥੇ ਪੈਸੇ ਵੀ ਭੇਜੇ ਸਨ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਵਿਖੇ ਜਾ ਕੇ ਸਰਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਵਾਈ ਗਈ ਸੀ। ਸਰਪ੍ਰੀਤ ਦੇ ਨਿਊਜ਼ੀਲੈਂਡ ਟੀਮ ‘ਚ ਖੇਡਣ ਦੀ ਖ਼ਬਰ ਨਾਲ ਜਿੱਥੇ ਖਿਡਾਰੀਆਂ ‘ਚ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਪੂਰੇ ਇਲਾਕੇ ‘ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਪਿਛਲੀ ਖ਼ਬਰ ਸਾਬਕਾ ਕੌਂਸਲਰ ਵਿਕਰਮ ਮਹਿਤਾ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਿਲ ਅਗਲੀ ਖ਼ਬਰ 25 ਤੋਂ 28 ਜੂਨ ਤੱਕ ਤਲਵਾੜਾ ‘ਚ ਕੱਪੜੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ - ਸ਼ਿਵਮ ਬਖ਼ਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।