14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

2 ਔਰਤਾਂ ਨੇ ਕਾਰ ‘ਚ ਬਿਠਾ ਕੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹੀਆਂ

ਅਜੀਤ ਡੈਸਕ 27-06-2026
ਮਾਹਿਲਪੁਰ, 26 ਜੂਨ (ਰਜਿੰਦਰ ਸਿੰਘ)-ਅੱਜ ਸਵੇਰੇ ਪਿੰਡ ਟੂਟੋ ਮਜਾਰਾ ਦੇ ਬਾਹਰਵਾਰ ਅਣਪਛਾਤੀਆਂ 2 ਔਰਤਾਂ ਵਲੋਂ ਇਕ ਬਜ਼ੁਰਗ ਔਰਤ ਨੂੰ ਕਿਸੇ ਵਿਅਕਤੀ ਦਾ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਕਾਰ ‘ਚ ਬਿਠਾ ਕੇ ਉਸ ਦੀ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਗੰਧੋਵਾਲ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਟੂਟੋਮਜਾਰਾ ਵਿਖੇ ਚਲ ਰਹੀ ਬੈਂਕ ਦੇ ਕੰਮਕਾਜ ਸੰਬੰਧੀ ਉਹ ਆਪਣੀ ਮਾਤਾ ਅਵਿਨਾਸ਼ ਕੌਰ ਪਤਨੀ ਤਰਲੋਚਨ ਸਿੰਘ ਨੂੰ ਬੈਂਕ ਛੱਡ ਕੇ ਮਾਹਿਲਪੁਰ ਵੱਲ ਕਿਸੇ ਕੰਮ ਸੰਬੰਧੀ ਆ ਗਿਆ। ਉਸ ਨੇ ਕਰੀਬ 10:40 ਵਜੇ ਉਸ ਨੂੰ ਫ਼ੋਨ ਆਇਆ ਕਿ ਉਸ ਦੀਆਂ ਮਾਤਾ ਦੀਆਂ ਕਿਸੇ ਨੇ ਵਾਲੀਆਂ ਲਾਹ ਲਈਆ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਬੈਂਕ ‘ਚ ਕੰਮਕਾਜ ਹੋਣ ਉਪਰੰਤ ਬਾਹਰ ਕਿਸੇ ਰੇਹੜੀ ਵਾਲੇ ਬਹਿ ਗਈ। ਉਸ ਨੇ ਦੱਸਿਆ ਕਿ ਇੱਕ ਚਿੱਟੀ ਕਾਰ ‘ਚ ਆਈਆਂ 2 ਔਰਤਾਂ ਨੇ ਉਤਰ ਕੇ ਮੇਰੀ ਮਾਤਾ ਕੋਲੋਂ ਕਿਸੇ ਵਿਅਕਤੀ ਦਾ ਪਤਾ ਪੁੱਛਿਆ ਤੇ ਮੇਰੀ ਨੂੰ ਜੱਫੀਆਂ ਪਾ ਕੇ ਰਿਸ਼ਤੇਦਾਰ ਦੱਸਦੇ ਜ਼ਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 6-7 ਗ੍ਰਾਮ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਤੇ ਮਾਤਾ ਬੇਸੁੱਧ ਕਰਕੇ ਟੂਟੋਮਜਾਰਾ ਦੇ ਬਾਹਰਵਾਰ ਢਾਬੇ ਕੋਲ ਛੱਡ ਗਏ। ਉਸ ਨੇ ਦੱਸਿਆ ਕਿ ਇਸ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਸਟਰ ਸੋਹਨ ਸਿੰਘ ਅਗਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨੈਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।